ਪੁਲਿਸ ਨੇ ਨਾਕਾ ਲਾ ਫੜੇ ਗ਼ੈਰ ਕਾਨੂੰਨੀ ਵਾਲੇ ਰੇਤੇ ਨਾਲ ਭਰੇ ਟਰੱਕ, ਸਖ਼ਤੀ ਨਾਲ ਹੋਵੇਗੀ ਪੁੱਛਗਿੱਛ

 ਪੁਲਿਸ ਨੇ ਨਾਕਾ ਲਾ ਫੜੇ ਗ਼ੈਰ ਕਾਨੂੰਨੀ ਵਾਲੇ ਰੇਤੇ ਨਾਲ ਭਰੇ ਟਰੱਕ, ਸਖ਼ਤੀ ਨਾਲ ਹੋਵੇਗੀ ਪੁੱਛਗਿੱਛ

ਗ਼ੈਰ ਕਾਨੂੰਨੀ ਰੇਤ ਦੀ ਮਈਨਿੰਗ ਕਾਫੀ ਵੱਡੀ ਸਮੱਸਿਆ ਬਣੀ ਹੋਈ ਹੈ ਜਿਸ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ। ਪਠਾਨਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜੰਮੂ ਕਸ਼ਮੀਰ ਤੋਂ ਪੰਜਾਬ ਆਉਂਦੇ ਰੇਤ ਨਾਲ ਭਰੇ ਕਈ ਟਰੱਕਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ।

ਇਸ ਬਾਰੇ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਗੈਰ ਕਾਨੂੰਨੀ ਰੇਤ ਅਤੇ ਬਜਰੀ ਪੰਜਾਬ ਲਿਆਉਣ ਦੀ ਖ਼ਬਰ ਮਿਲੀ ਸੀ, ਜਿਸ ਤੋਂ ਬਾਅਦ ਉਹਨਾਂ ਵੱਲੋ ਨਾਕਾਬੰਦੀ ਕਰਵਾਈ ਗਈ। ਓਹਨਾਂ ਦੱਸਿਆ ਕਿ ਕੁੱਝ ਟਰੱਕ ਹੁਸ਼ਿਆਰਪੁਰ ਵੱਲ ਭੱਜਣ ਵਿੱਚ ਕਾਮਯਾਬ ਹੋ ਗਏ, ਜਿਸ ਦੀ ਜਾਣਕਾਰੀ ਹੁਸ਼ਿਆਰਪੁਰ ਪ੍ਰਸ਼ਾਸ਼ਨ ਨੂੰ ਦੇ ਦਿੱਤੀ ਗਈ ਹੈ।

ਪੁਲਿਸ ਨੇ ਕਿਹਾ ਕਿ, ਟਰੱਕ ਡਰਾਈਵਰਾਂ ਕੋਲ ਰੇਤ ਲਿਆਉਣ ਦੇ ਪੂਰੇ ਕਾਗਜ ਨਹੀਂ ਸੀ, ਇਸ ਲਈ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਇੱਕ ਟਰੱਕ ਡਰਾਈਵਰ ਵੱਲੋਂ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਗਈ, ਪੁਲਿਸ ਨੇ ਉਸ ਦਾ ਪਿੱਛਾ ਕਰ ਟਰੱਕ ਤਾਂ ਕਾਬੂ ਕਰ ਲਿਆ ਪਰ ਡਰਾਈਵਰ ਭੱਜਣ ਵਿੱਚ ਕਾਮਯਾਬ ਹੋ ਗਿਆ। ਉਹਨਾਂ ਵੱਲੋ ਸੰਬਧਤ ਵਿਭਾਗ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

Leave a Reply

Your email address will not be published.