ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ, ਕਿਸੇ ਘਰ ਹਮਲਾ ਕਰਨ ਦੇ ਇਰਾਦੇ ਨਾਲ ਗਏ ਸੀ ਗੈਂਗਸਟਰ!

ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਿਸ ਟੀਮ ਵੱਲੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਇਹ ਗੈਂਗਸਟਰ ਪਿੰਡ ਮਹਿਮੇ ਚੱਕ ਵਿੱਚ ਕਿਸੇ ਦੇ ਘਰ ਹਮਲਾ ਕਰਨ ਗਏ ਸੀ। ਪੁਲਿਸ ਨੂੰ ਕਿਸੇ ਵੱਲੋਂ ਇਤਲਾਹ ਕੀਤੀ ਗਈ ਸੀ। ਗੈਂਗਸਟਰ ਪਿੰਡ ਵਿੱਚ ਕਿਸੇ ਘਰ ਛੱਤ ਉਤੇ ਬਣੇ ਕਮਰੇ ਵਿੱਚ ਲੁੱਕ ਗਏ।
ਪੁਲਿਸ ਨੇ ਓਹਨਾਂ ਨੂੰ ਮੌਕੇ ’ਤੇ ਜਾ ਕੇ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਕੋਲੋਂ ਇਕ ਪਿਸਤੌਲ ਅਤੇ ਕੁਝ ਰੌਂਦ ਬਰਾਮਦ ਹੋਏ ਹਨ। ਸੂਤਰਾਂ ਮੁਤਾਬਕ ਇਹਨਾਂ ਤੇ ਪਹਿਲਾਂ ਵੀ 7 ਕੇਸ ਦਰਜ ਹਨ। ਦੋਵਾਂ ਦੀ ਉਮਰ ਕਰੀਬ 19 ਸਾਲ ਦੱਸੀ ਜਾ ਰਹੀ ਹੈ।
ਇਹ ਗੈਂਗਸਟਰ ਹਫ਼ਤਾ ਪਹਿਲਾਂ ਹੀ ਤਿਹਾੜ ਜੇਲ੍ਹ ਵਿਚੋਂ ਜ਼ਮਾਨਤ ’ਤੇ ਬਾਹਰ ਆਏ ਹੋਏ ਸਨ। ਇਹ ਗੈਂਗਸਟਰ ਗੋਲੀ ਗੈਂਗ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਗੋਲੀ ਗੈਂਗਸਟਰ ਵੀ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ।