ਪੁਲਿਸ ਨੇ ਗੈਂਗਸਟਰ ਬਬਲੂ ਨੂੰ ਕੀਤਾ ਕਾਬੂ, ਕਰੀਬ 3 ਘੰਟੇ ਚੱਲਿਆ ਮੁਕਾਬਲਾ!

 ਪੁਲਿਸ ਨੇ ਗੈਂਗਸਟਰ ਬਬਲੂ ਨੂੰ ਕੀਤਾ ਕਾਬੂ, ਕਰੀਬ 3 ਘੰਟੇ ਚੱਲਿਆ ਮੁਕਾਬਲਾ!

ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੋਝਾ ਵਿੱਚ ਪੰਜਾਬ ਪੁਲਿਸ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫਾਈਰਿੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਥਾਣਾ ਰੰਗੜ ਨੰਗਲ ਦੇ ਐਸਐਸਓ ਨੇ ਅੱਜ ਸਵੇਰੇ ਅੱਡਾ ਅੰਮੋਨੰਗਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਬਬਲੂ ਨਾਮ ਦਾ ਗੈਂਗਸਟਰ ਤੇ ਨਸ਼ਾ ਤਸਕਰ ਆਪਣੀ ਪਤਨੀ ਸਮੇਤ ਬੱਚੇ ਨੂੰ ਸਕੂਲ ਛੱਡਣ ਜਾ ਰਿਹਾ ਸੀ ਪਰ ਪੁਲਿਸ ਨੂੰ ਦੇਖ ਕੇ ਅਚਾਨਕ ਪਿੱਛੇ ਮੁੜ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਪਿੱਛਾ ਕੀਤਾ।

4 घंटे चला ऑपरेशन, दोनों तरफ से 60 राउंड फायरिंग; गन्ने के खेत से पकड़ा |  Punjab Gangster Encounter Gurdaspur Update; Amritpal Singh Wife And  Children In Custody - Dainik Bhaskar

ਇਸ ਦੌਰਾਨ ਪੁਲਿਸ ਅਤੇ ਗੈਂਗਸਟਰ ਦਰਮਿਆਨ ਪਿੰਡ ਕੋਟਲਾ ਬੋਝਾ ਸਿੰਘ ਵਿਖੇ ਆਹਮੋ-ਸਾਹਮਣੇ ਫਾਇਰਿੰਗ ਹੋਈ। ਇਸ ਦੌਰਾਨ ਗੈਂਗਸਟਰ ਕਮਾਦ ਵਿਚ ਲੁਕ ਗਿਆ, ਜੋ ਕਿ ਪੁਲਸ ’ਤੇ ਰੁਕ ਰੁਕ ਕੇ ਗੋਲ਼ੀ ਚਲਾ ਰਿਹਾ ਹੈ। ਪੁਲਸ ਵਲੋਂ ਵੱਡੇ ਪੱਧਰ ’ਤੇ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਵਲੋਂ ਗੈਂਗਸਟਰ ਦੀ ਗ੍ਰਿਫ਼ਤਾਰੀ ਲਈ ਡਰੋਨ ਦੀ ਵੀ ਮਦਦ ਲਈ ਗਈ।

ਪੁਲਿਸ ਨੇ ਗੈਂਗਸਟਰ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਸੀ। ਪੁਲਿਸ ਵੱਲੋਂ ਗੈਂਗਸਟਰ ਨੂੰ ਆਤਮਸਮਰਪਣ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਐਸਐਸਪੀ ਬਟਾਲਾ ਨੇ ਕਿਹਾ ਕਿ ਗੈਂਗਸਟਰ ਰਣਜੋਧ ਸਿੰਘ ਬਟਾਲਾ ਵਿੱਚ ਧਾਰਾ 307 ਦੇ ਤਹਿਤ ਦਰਜ ਕੀਤੇ ਗਏ ਅੱਧੀ ਦਰਜਨ ਤੋਂ ਵੱਧ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ।

ਗੈਂਗਸਟਰ ਕਰਾਸ ਫਾਇਰ ‘ਚ ਜ਼ਖਮੀ ਹੋ ਗਿਆ ਅਤੇ ਉਸ ਕੋਲੋਂ 2 ਹਥਿਆਰ ਬਰਾਮਦ ਹੋਏ ਹਨ। ਐਸਐਸਪੀ ਨੇ ਕਿਹਾ, “ਗੈਂਗਸਟਰ ਨੇ 30 ਰਾਉਂਡ ਅਤੇ ਪੁਲਿਸ ਨੇ 35 ਰਾਉਂਡ ਫਾਇਰ ਕੀਤੇ।” 3 ਘੰਟੇ ਤੋਂ ਵੱਧ ਚੱਲੇ ਮੁਕਾਬਲੇ ਵਿੱਚ ਤੋਂ ਬਾਅਦ, ਗੈਂਗਸਟਰ ਬਬਲੂ ਨੂੰ ਪੰਜਾਬ ਪੁਲਿਸ ਨੇ ਕੋਟਲਾ ਭੋਜਾ ਤੋਂ ਗ੍ਰਿਫਤਾਰ ਕਰ ਲਿਆ ਹੈ। ਗੈਂਗਸਟਰ ਬਬਲੂ ਨੂੰ ਪਨਾਹ ਦੇਣ ਵਾਲੇ ਦੋ ਵਿਅਕਤੀ ਵੀ ਕਾਬੂ ਕੀਤੇ ਗਏ ਹਨ।

Leave a Reply

Your email address will not be published.