ਪੁਲਿਸ ਨੇ ਔਰਤ ਨੂੰ ਭੁੱਕੀ ਸਮੇਤ ਕੀਤਾ ਗ੍ਰਿਫ਼ਤਾਰ, ਬੈਗ ਦੀ ਤਲਾਸ਼ੀ ਲੈਣ ’ਤੇ ਮਿਲੀ 12 ਕਿੱਲੋ ਭੁੱਕੀ

 ਪੁਲਿਸ ਨੇ ਔਰਤ ਨੂੰ ਭੁੱਕੀ ਸਮੇਤ ਕੀਤਾ ਗ੍ਰਿਫ਼ਤਾਰ, ਬੈਗ ਦੀ ਤਲਾਸ਼ੀ ਲੈਣ ’ਤੇ ਮਿਲੀ 12 ਕਿੱਲੋ ਭੁੱਕੀ

ਨਸ਼ਿਆ ਖਿਲਾਫ਼ ਛੇੜੀ ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਓਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਸਮਰਾਲਾ ਪੁਲਿਸ ਵੱਲੋਂ ਇੱਕ ਔਰਤ ਨੂੰ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਓਹਨਾਂ ਵੱਲੋਂ ਸਵੇਰੇ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਇਸੇ ਦੌਰਾਨ ਜਦੋਂ ਉਹਨਾਂ ਔਰਤ ਦੇ ਬੈਗ ਦੀ ਤਲਾਸ਼ੀ ਕੀਤੀ ਤਾਂ ਓਸ ਵਿੱਚੋਂ 12 ਕਿਲੋ ਭੁੱਕੀ ਬਰਾਮਦ ਹੋਈ। ਓਹਨਾਂ ਕਿਹਾ ਕਿ, ਗ੍ਰਿਫ਼ਤਾਰ ਔਰਤ ਮੋਗਾ ਜ਼ਿਲ੍ਹੇ ਦੇ ਪਿੰਡ ਦੋਲੇਵਾਲਾ ਨਾਲ ਸਬੰਧਤ ਹੈ ਜਿਹੜਾ ਕਿ ਨਸ਼ੇ ਲਈ ਬਹੁਤ ਬਦਨਾਮ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਔਰਤ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਓਹਨਾਂ ਨੂੰ ਹੋਰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published.