ਚੰਡੀਗੜ੍ਹ: ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸ਼ਸ਼ੀ ਸ਼ੰਕਰ ਤਿਵਾੜੀ ਨੇ ਡੀਜੀਪੀ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਹਨਾਂ ਲਿਖਿਆ ਕਿ ‘ਡੀਜੀਪੀ ਸਾਹਬ…ਹਲੋਮਾਜਰਾ ਵਾਰਡ ਨੰਬਰ-23 ਚੰਡੀਗੜ੍ਹ ਵਿਚ ਇਕ ਮੰਦਬੁੱਧੀ ਨੌਜਵਾਨ ਜਿਸ ਦੀ ਉਮਰ ਤਕਰੀਬਨ 20-22 ਸਾਲ ਹੋਵੇਗੀ, ਉਹ ਅਪਮਾ ਨਾਮ ਸਾਗਰ ਦੱਸ ਰਿਹਾ ਸੀ। ਹਲੋਮਾਜਰਾ ਦੇ ਸਥਾਨਕ ਨਿਵਾਸੀ ਅਰਵਿੰਦ ਸਿੰਘ, ਸਰਦਾਰ ਕਪਤਾਨ ਸਿੰਘ, ਵਿਜੈ ਗੋਇਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਹਨੁੰਮਾਨ ਮੰਦਿਰ ਕੋਲ ਇਕ ਨੌਜਵਾਨ ਦੇ ਪੈਰਾਂ ਵਿਚ ਗੰਭੀਰ ਸੱਟ ਲੱਗਣ ਕਾਰਨ ਉਸ ਵਿਚ ਕੀੜੇ ਪਏ ਹੋਏ ਹਨ। ਉਸ ਦੇ ਸ਼ਰੀਰ ਤੇ ਕਈ ਥਾਵਾਂ ਤੇ ਸੱਟਾਂ ਵੀ ਲੱਗੀਆਂ ਹਨ। ਇਸ ਮਾਮਲੇ ਵਿਚ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਭੂਮਿਕਾ ਇਨਸਾਨੀਅਤ ਦੇ ਖਿਲਾਫ ਰਹੀ ਹੈ।
PRTC ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਵੱਡੀ ਚੇਤਾਵਨੀ! ਲਾਇਆ ਧਰਨਾ
ਇਸ ਲਈ ਉਹਨਾਂ ਦੀ ਅਪੀਲ ਹੈ ਕਿ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਵੀ ਮਾਨਵਤਾ ਸਿਖਾਈ ਜਾਵੇ।’ ਇਹ ਪੱਤਰ ਚੰਡੀਗੜ੍ਹ ਕਾਂਗਰਸ ਦੇ ਪ੍ਰਦੇਸ਼ ਮਹਾਂਮੰਤਰੀ ਸ਼ਸ਼ੀ ਸ਼ੰਕਰ ਤਿਵਾਰੀ ਨੇ ਡੀਜੀਪੀ ਨੂੰ ਲਿਖਿਆ ਹੈ। ਸ਼ਸ਼ੀ ਸ਼ੰਕਰ ਤਿਵਾਰੀ ਨੇ ਲਿਖਿਆ ਕਿ ਅਪਾਹਜਾਂ ਦੀ ਹਾਲਤ ਦੇਖ ਕੇ ਪੁਲਿਸ ਕੰਟਰੋਲ ਰੂਮ 112 ਨੰਬਰ ਤੇ ਕਾਲ ਕਰ ਕੇ ਹਸਪਤਾਲ ਪਹੁੰਚਾਉਣ ਲਈ ਮਦਦ ਮੰਗੀ ਗਈ। ਉੱਥੋਂ ਜਵਾਬ ਮਿਲਿਆ ਕਿ ਇਹ ਉਹਨਾਂ ਦਾ ਕੰਮ ਨਹੀਂ ਹੈ, ਐਂਬੂਲੈਂਸ ਦਾ ਕੰਮ ਹੈ। ਕਾਫੀ ਦੇਰ ਬਾਅਦ ਪੀਸੀਆਰ ਅਤੇ ਹਲੋਮਾਜਰਾ ਦੇ ਪੁਲਿਸ ਅਫ਼ਸਰ ਆਏ। ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲੈਜਾਣ ਦੀ ਬਜਾਏ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਅਤੇ ਇਕ ਹੋਰ ਮੁਲਾਜ਼ਮ ਜ਼ਖ਼ਮੀ ਵਿਅਕਤੀ ਨੂੰ ਝਿੜਕਣ ਲੱਗੇ।
ਉਹਨਾਂ ਕਿਹਾ ਕਿ ਇਹ ਵਿਅਕਤੀ ਪਾਗਲ ਅਤੇ ਸ਼ਰਾਬੀ ਹੈ। ਇਸ ਨੂੰ ਹਸਪਤਾਲ ਲੈ ਕੇ ਜਾਣ ਦੀ ਲੋੜ ਨਹੀਂ ਇਹ ਤਾਂ ਅਪਣੇ ਆਪ ਹੀ ਠੀਕ ਹੋ ਜਾਵੇਗਾ। ਇਸ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਪੀਸੀਆਰ ਦੇ ਮੁਲਾਜ਼ਮ ਜ਼ਖ਼ਮੀ ਨੂੰ ਲੈ ਕੇ ਜਾਣ ਲਈ ਤਿਆਰ ਹੋਏ। ਪਰ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਉਣ ਦੀ ਬਜਾਏ ਚੌਂਕ ਦੇ ਕੋਲ ਉਤਾਰ ਕੇ ਚਲੇ ਗਏ। ਉਹ ਕਰੀਬ 30 ਮਿੰਟ ਬਾਅਦ ਹਨੁੰਮਾਨ ਮੰਦਿਰ ਕੋਲ ਫਿਰ ਵਾਪਸ ਆ ਗਿਆ ਜਿਸ ਤੋਂ ਬਾਅਦ ਸਮਾਜ ਸੇਵੀ ਕਪਤਾਨ ਸਿੰਘ, ਵਿਜੈ ਗੋਇਲ ਅਤੇ ਉਹਨਾਂ ਸਾਰਿਆਂ ਨੇ ਫਿਰ ਦੁਬਾਰਾ 112 ਨੰਬਰ ਅਤੇ ਥਾਣਾ ਇੰਚਾਰਜ ਸੈਕਟਰ-31 ਨੂੰ ਵਟਸਐਪ ਰਾਹੀਂ ਮੈਸੇਜ ਭੇਜਿਆ। ਦੁਬਾਰਾ ਐਂਬੂਲੈਂਸ ਨੇ ਆ ਕੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਵਇਆ। ਸੂਤਰਾਂ ਅਨੁਸਾਰ ਜ਼ਖਮੀ ਸਾਗਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਦੇਰ ਰਾਤ ਉਹ ਮੌਕਾ ਮਿਲਣ ਤੋਂ ਬਾਅਦ ਹਸਪਤਾਲ ਤੋਂ ਫਰਾਰ ਹੋ ਗਿਆ। ਹੁਣ ਇਕ ਵਾਰ ਫਿਰ ਹਲੋਮਾਜਰਾ ਦੇ ਵਸਨੀਕਾਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਫਿਲਹਾਲ ਜ਼ਖਮੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਜੋ ਉਸ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾ ਸਕੇ।
