News

ਪੁਲਿਸ ਦੀ ਵਰਦੀ ਪਾ ਅਣਪਛਾਤੇ ਲੁਟੇਰਿਆਂ ਨੇ ਲੁੱਟਿਆ ਬੈਂਕ, ਮੌਕੇ ’ਤੇ ਹੋਏ ਫਰਾਰ

ਤਰਨਤਾਰਨ ਦੇ ਜੰਡਿਆਲਾ ਰੋਡ ਤੇ ਐਚਡੀਐਫਸੀ ਬੈਂਕ ਦੀ ਬਰਾਂਚ ਵਿੱਚ ਦੋ ਅਣਪਛਾਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਦੀ ਵਰਦੀ ਵਿੱਚ ਆਏ ਲੁਟੇਰੇ ਬੈਂਕ ਵਿਚੋਂ 50 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਲੁਟੇਰਾ ਪੁਲਿਸ ਦੀ ਵਰਦੀ ਪਾ ਕੈਸ਼ ਕਾਉਂਟਰ ਅੰਦਰ ਦਾਖਲ ਹੋ ਕੇ ਕਿਸ ਤਰੀਕੇ ਨਾਲ ਲੁੱਟ ਕਰ ਰਿਹਾ ਹੈ ਤੇ ਲੁੱਟ ਕਰਨ ਤੋਂ ਬਾਅਦ ਮੌਕੇ ਤੇ ਹੀ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਐਚਡੀਐਫਸੀ ਬੈਂਕ ਦੇ ਗਾਰਡ ਕੋਲ ਬੰਦੂਕ ਵੀ ਨਹੀਂ ਸੀ।

200 ਮੀਟਰ ਦੀ ਦੂਰੀ ਤੇ ਹੀ ਸਿਟੀ ਥਾਣਾ ਹੈ ਪਰ ਲੁਟੇਰੇ ਲੁੱਟ ਕਰਨ ਵਿੱਚ ਕਾਮਯਾਬ ਹੋਏ। ਤਰਨਤਾਰਨ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੈਂਕ ਵਿੱਚ ਤਕਰੀਬਨ 50 ਲੱਖ ਰੁਪਏ ਦੀ ਲੁੱਟ ਹੋਈ ਹੈ।

Click to comment

Leave a Reply

Your email address will not be published.

Most Popular

To Top