News

ਪੁਲਿਸ ਦੀ ਦਫਾ 144 ਖਿਲਾਫ ਕਿਸਾਨਾਂ ਨੇ ਲਾਈ ਧਾਰਾ 288

ਖੇਤੀ ਕਾਨੂੰਨ ਨੂੰ ਲੈ ਕੇ ਪੂਰੇ ਦੇਸ਼ ਦੇ ਕਿਸਾਨਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ। ਹੁਣ ਪੰਜਾਬ ਹੀ ਨਹੀਂ ਸਗੋਂ ਯੂਪੀ, ਰਾਜਸਥਾਨ, ਹਰਿਆਣਾ ਤੇ ਹੋਰਨਾਂ ਵੀ ਕਈ ਸੂਬਿਆਂ ਦੇ ਕਿਸਾਨ ਵੀ ਡਟੇ ਹੋਏ ਹਨ। ਦਿੱਲੀ ਦੇ ਬਾਰਡਰਾਂ ਨੂੰ ਕਿਸਾਨਾਂ ਨੇ ਪੂਰੀ ਤਰ੍ਹਾਂ ਘੇਰ ਲਿਆ ਹੈ।

ਸਰਕਾਰ ਵੱਲੋਂ ਕਿਸਾਨਾਂ ਨੂੰ ਰਾਜਧਾਨੀ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੂਰੀ ਵਾਹ ਲਗਾਈ ਹੋਈ ਹੈ। ਇਸ ਦਰਮਿਆਨ ਹੁਣ ਕਿਸਾਨਾਂ ਨੇ ਯੂਪੀ ਗੇਟ ਤੇ ਚੇਤਾਵਨੀ ਦਾ ਬੈਨਰ ਲਾ ਦਿੱਤਾ ਹੈ। ਕਿਸਾਨ ਯੂਨੀਅਨ ਨੇ ਧਾਰਾ 288 ਲਾ ਦਿੱਤੀ ਹੈ।  

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਪੁਲਿਸ ਨੇ ਧਾਰਾ 144 ਲਾ ਕੇ ਸਾਡੇ ‘ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਅਸੀਂ ਧਾਰਾ 288 ਲਾ ਕੇ ਉਨ੍ਹਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਹੁਣ ਅਸੀਂ ਉਨ੍ਹਾਂ ਦੀਆਂ ਸੀਮਾਵਾਂ ‘ਤੇ ਨਹੀਂ ਜਾਵਾਂਗੇ ਤੇ ਉਨ੍ਹਾਂ ਨੂੰ ਸਾਡੀ ਸੀਮਾ ਵਿੱਚ ਨਹੀਂ ਆਉਣ ਦੇਵਾਂਗੇ।

ਦਸ ਦਈਏ ਕਿ ਕਿਸਾਨਾਂ ਨੇ ਹੁਣ ਦੋ ਵਾਰ ਦਿੱਲੀ ਪੁਲਿਸ ਦੀ ਬੈਰੀਕੇਡ ਤੋੜ ਦਿੱਤਾ ਹੈ। ਦਿੱਲੀ ਆਉਣ ਵਾਲੇ ਸਾਰੇ ਰਸਤਿਆਂ ਤੇ ਨਾਕੇ ਲਾ ਕੇ ਚੈਕਿੰਗ ਕੀਤੀ ਗਈ। ਦਿੱਲੀ ਵਿੱਚ ਹੁਣ ਜਿਹੜਾ ਵੀ ਕਿਸਾਨ ਵਿਖਾਈ ਦੇਵੇਗਾ ਸ ਨੂੰ ਨਿਰੰਕਾਰੀ ਭਵਨ ਛੱਡ ਦਿੱਤਾ ਜਾਵੇਗਾ।

ਬਿਨਾਂ ਜਾਂਚ ਦੇ ਕਿਸੇ ਨੂੰ ਵੀ ਨਵੀਂ ਦਿੱਲੀ ਇਕਾਲੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਖਾਸ ਕਰ ਕੇ ਜੰਤਰ-ਮੰਤਰ, ਇੰਡੀਆ ਗੇਟ, ਵਿਜੇ ਚੌਕ, ਸੰਸਦ ਭਵਨ ਦੇ ਆਲੇ-ਦੁਆਲੇ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਸਿੰਘੂ ਬਾਰਡਰ ’ਤੇ ਕੁਝ ਕਿਸਾਨਾਂ ਨੇ ਨਰੇਲਾ ਵਾਲੇ ਪਾਸਿਓਂ ਦਿੱਲੀ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਹੀ ਰੋਕ ਦਿੱਤਾ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲ ਰਹੀ ਹੈ ਕਿ ਹੁਣ ਕਿਸਾਨ ਨਿੱਕੀਆਂ-ਨਿੱਕੀਆਂ ਟੋਲੀਆਂ ਬਣਾ ਕੇ ਰਾਜਧਾਨੀ ਅੰਦਰ ਦਾਖ਼ਲ ਹੋ ਕੇ ਇਕੱਠੇ ਹੋਣ ਦੀ ਕੋਸ਼ਿਸ਼ ਕਰਨਗੇ। ਅਜਿਹੇ ਖ਼ਦਸ਼ੇ ਕਾਰਣ ਹੀ ਪੁਲਿਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ।

Click to comment

Leave a Reply

Your email address will not be published.

Most Popular

To Top