ਪੁਲਿਸ ਦੀ ਗੰਨ ਕਲਚਰ ਖਿਲਾਫ਼ ਸਖ਼ਤਾਈ, ਹੁਣ ਤੱਕ 21 ਲਾਇਸੈਂਸ ਸਸਪੈਂਡ ਅਤੇ ਤਿੰਨ ਕੈਂਸਲ

ਗੰਨ ਕਲਚਰ ਖਿਲਾਫ਼ ਮੁਹਿੰਮ ਤਹਿਤ ਸੂਬੇ ਵਿੱਚ ਅਸਲਾ ਲਾਇਸੈਂਸ ਧਾਰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੀ ਸਖ਼ਤੀ ਦੇ ਚਲਦੇ ਲੋਕਾਂ ਤੇ ਧੜਾ-ਧੜ ਪਰਚੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਫਿਰੋਜ਼ਪੁਰ ਅਮ੍ਰਿਤ ਸਿੰਘ ਨੇ ਦੱਸਿਆ ਕਿ ਐਸਐਸਪੀ ਫਿਰੋਜ਼ਪੁਰ ਵੱਲੋਂ ਹੁਣ ਤੱਕ ਉਹਨਾਂ ਕੋਲੋਂ 646 ਦੇ ਕਰੀਬ ਫਾਈਲਾਂ ਆਈਆਂ ਸਨ। ਇਹਨਾਂ ਵਿਚੋਂ 21 ਲਾਇਸੈਂਸ ਸਸਪੈਂਡ ਕੀਤੇ ਗਏ ਹਨ ਅਤੇ 3 ਰੱਦ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 21 ਹਜ਼ਾਰ ਤੋਂ ਵੱਧ ਲਾਇਸੈਂਸ ਹੋਲਡਰ ਹਨ ਜਿਹਨਾਂ ਵਿੱਚੋਂ 900 ਅਜਿਹੇ ਲਾਇਸੈਂਸ ਹੋਲਡਰ ਮਿਲੇ ਹਨ ਜਿਹਨਾਂ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ।