ਪੁਲਿਸ ’ਤੇ ਦਿੱਤੇ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਘਿਰੇ ਸਿੱਧੂ, ਚੰਡੀਗੜ੍ਹ ਡੀਐਸਪੀ ਨੇ ਕਹੀ ਵੱਡੀ ਗੱਲ

ਪੰਜਾਬ ਕਾਂਗਰਸ ਪ੍ਰਧਾਨ ਵਿਵਾਦਾਂ ਵਿੱਚ ਘਿਰ ਗਏ ਹਨ। ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਅੱਜ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਉਹਨਾਂ ਕਿਹਾ ਕਿ ਸਿਆਸਤ ਦੀ ਰੰਗਤ ਵਿੱਚ ਨਾ ਡੁੱਬੋ ਏਨਾ ਕਿ ਵੀਰਾਂ ਦੀ ਸ਼ਹਾਦਤ ਵੀ ਨਜ਼ਰ ਨਾ ਆਵੇ।

ਦੱਸ ਦਈਏ ਕਿ ਨਵਜੋਤ ਸਿੱਧੂ ਨੇ ਕੁਝ ਦਿਨ ਪਹਿਲਾਂ ਇੱਕ ਰੈਲੀ ਵਿੱਚ ਪੁਲਿਸ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਡੀਐਸਪੀ ਨੇ ਸਿੱਧੂ ਬਾਰੇ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਬੜੀ ਸ਼ਰਮਨਾਕ ਗੱਲ ਹੈ ਕਿ ਇੰਨੇ ਸੀਨੀਅਰ ਲੀਡਰ ਆਪਣੀ ਹੀ ਫੋਰਸ ਬਾਰੇ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਆਪਣੀ ਪੁਲਿਸ ਸੁਰੱਖਿਆ ਛੱਡ ਦੇਣ।
ਇਸ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਉਹਨਾਂ ਦੀ ਕੌਣ ਸੁਣੇਗਾ। ਬੀਤੇ ਦਿਨੀਂ ਪੰਜਾਬ ਦੇ ਸੁਲਤਾਨਪੁਰ ਲੋਧੀ ਵਿੱਚ ਸਿੱਧੂ ਚੀਮਾ ਦੀ ਰੈਲੀ ਵਿੱਚ ਪੁਲਿਸ ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਸਿੱਧੂ ਦੀ ਟਿੱਪਣੀ ਤੇ ਚੰਡੀਗੜ੍ਹ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਪਲਟਵਾਰ ਕੀਤਾ ਹੈ। ਚੰਦੇਲ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਫੋਰਸ ਨੂੰ ਹਟਾ ਕੇ ਘੁੰਮੋ, ਰਿਕਸ਼ੇ ਵਾਲਾ ਵੀ ਕਹਿਣਾ ਨਹੀਂ ਮੰਨੇਗਾ।
ਹਿੰਦੁਸਤਾਨ ਦੀ ਫੋਰਸ ਨੂੰ ਸ਼ਰਮਨਾਕ ਕਰਨ ਲਈ ਸਿੱਧੂ ਸਾਹਬ ਦਾ ਧੰਨਵਾਦ। ਡੀਐਸਪੀ ਨੇ ਕਿਹਾ ਕਿ, “ਨਵਜੋਤ ਸਿੱਧੂ ਦੀਆਂ ਅਜਿਹੀਆਂ ਹੀ ਦੋ-ਤਿੰਨ ਵੀਡੀਓਜ਼ ਪਹਿਲਾਂ ਵੀ ਵਾਇਰਲ ਹੋ ਰਹੀਆਂ ਹਨ। ਮੈਂ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਇਸ ਬਿਆਨ ਤੇ ਰੋਸ ਪ੍ਰਗਟ ਕਰਦਾ ਹਾਂ। ਮੈਂ ਪੰਜਾਬ ਹਿੰਦੁਸਤਾਨ ਦੀ ਪੁਲਿਸ, ਪੰਜਾਬ ਅਤੇ ਚੰਡੀਗੜ੍ਹ ਦੀ ਪੁਲਿਸ ਦੀ ਬੇਇਜ਼ਤੀ ਤੇ ਰੋਸ ਪ੍ਰਗਟ ਕਰਦਾ ਹਾਂ। ਫੋਰਸ ਨੂੰ ਸ਼ਰਮਨਾਕ ਕੀਤਾ ਹੈ।”
