ਪੁਲਿਸ ਕੋਲੋਂ ਐਸਐਲਆਰ ਰਫਲ ਖੋਹ ਵਿਅਕਤੀ ਹੋਇਆ ਫ਼ਰਾਰ! ਫੇਸਬੁੱਕ ’ਤੇ ਲਾਈਵ ਹੋ ਕੀਤਾ ਖ਼ੁਲਾਸਾ

 ਪੁਲਿਸ ਕੋਲੋਂ ਐਸਐਲਆਰ ਰਫਲ ਖੋਹ ਵਿਅਕਤੀ ਹੋਇਆ ਫ਼ਰਾਰ! ਫੇਸਬੁੱਕ ’ਤੇ ਲਾਈਵ ਹੋ ਕੀਤਾ ਖ਼ੁਲਾਸਾ

ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਪੁਲਿਸ ਕੋਲੋਂ ਐਸਐਲਆਰ ਰਫ਼ਲ ਖੋਹ ਕੇ ਫਰਾਰ ਹੋ ਗਿਆ। ਇਸ ਦਾ ਖੁਲਾਸ ਉਦੋਂ ਹੋਇਆ ਜਦੋਂ ਵਿਅਕਤੀ ਇਹ ਰਫ਼ਲ ਲੈ ਕੇ ਫ਼ੇਸਬੁੱਕ ਤੇ ਲਾਈਵ ਹੋ ਗਿਆ। ਦਰਅਸਲ, ਇਹ ਸ਼ਖਸ ਪੁਲਿਸ ਨੂੰ ਕਿਸੇ ਝਗੜੇ ਦੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਨ ਲਈ ਵਾਰ-ਵਾਰ ਕਹਿੰਦਾ ਰਿਹਾ।

ਸ਼ਿਕਾਇਤ ਦਰਜ ਨਾ ਹੋਣ ਤੇ ਦੁਖੀ ਸ਼ਖ਼ਸ ਨੇ ਸੰਤਰੀ ਕੋਲੋਂ ਰਫ਼ਲ ਖੋਹ ਲਈ ਤੇ ਫਿਰ ਫੇਸਬੁੱਕ ਤੇ ਲਾਈਵ ਹੋ ਗਿਆ। ਇਸ ਸ਼ਖ਼ਸ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ। ਉਹ ਆਪ ਲਾਈਵ ਵੀਡੀਓ ਵਿੱਚ ਆਪਣਾ ਚਿਹਰਾ ਦਿਖਾਉਂਦਾ ਹੈ ਅਤੇ ਕਹਿ ਰਿਹਾ ਹੈ ਕਿ ਉਹ ਜਸਵਿੰਦਰ ਸਿੰਘ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਮੈਗਜ਼ੀਨ ਲੋਡ ਕਰਦਾ ਹੈ ਅਤੇ ਕਬੂਲ ਕਰਦਾ ਹੈ ਕਿ ਉਸ ਨੇ ਪੁਲਿਸ ਕੋਲੋਂ ਇਹ ਰਫ਼ਲ ਖੋਹੀ ਹੈ।

ਜਸਵਿੰਦਰ ਨੇ ਲਾਈਵ ਹੋ ਕਿ ਕਿਹਾ ਕਿ ਉਹ ਰਫ਼ਲ ਵਾਪਸ ਕਰਨ ਲਈ ਵੀ ਤਿਆਰ ਹੈ ਪਰ ਪਹਿਲਾਂ ਪੁਲਿਸ ਉਨ੍ਹਾਂ ‘ਤੇ ਵੀ ਪਰਚਾ ਦਰਜ ਕਰੇ (ਜਿਨ੍ਹਾਂ ਨਾਲ ਉਸਦਾ ਝਗੜਾ ਹੈ)।ਉਸਨੇ ਕਿਹਾ ਕਿ ਜੇਕਰ ਇਕੱਲੇ ਉਸ ਉਪਰ ਹੀ ਕਾਰਵਾਈ ਹੁੰਦੀ ਹੈ ਅਤੇ ਪੁਲਿਸ ਉਸਨੂੰ ਘੇਰਾ ਪਾਉਂਦੀ ਹੈ ਤਾਂ ਉਹ ਪੁਲਿਸ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ।

ਉਸਨੇ ਲਾਈਵ ਵੀਡੀਓ ਵਿੱਚ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਘੇਰਾ ਪਾ ਕਿ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਜ਼ਿੰਮੇਵਾਰ ਐਸਐਚਓ ਸਰਬਜੀਤ ਸਿੰਘ, ਦਵਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਹੋਏਗੀ। ਉਸ ਨੇ ਕਿਹਾ ਕਿ ਜੇਕਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਹੈ ਜਿਨ੍ਹਾਂ ਨੇ ਉਸਦੇ ਘਰ ਆ ਹਮਲਾ ਕੀਤਾ ਤਾਂ ਉਹ ਮੀਡੀਆ ਸਾਹਮਣੇ ਪੁਲਿਸ ਨੂੰ ਆਤਮ ਸਮਰਪਣ ਕਰ ਦੇਵੇਗਾ।

Leave a Reply

Your email address will not be published.