News

ਪੁਡੂਚੇਰੀ ’ਚ ਐਨ.ਆਰ. ਕਾਂਗਰਸ ਨਾਲ ਹਰ ਹਾਲ ’ਚ ਗਠਜੋੜ ਚਾਹੁੰਦੀ ਹੈ ਭਾਜਪਾ

ਸਿਆਸਤ ਦਾ ਅਖਾੜਾ ਭਖਿਆ ਹੋਇਆ ਹੈ। ਹਰ ਪਾਰਟੀ ਦਾ ਅੱਡੀ-ਚੋਟੀ ਦਾ ਜ਼ੋਰ ਲਗਿਆ ਹੋਇਆ ਹੈ। ਉਤਰ ਭਾਰਤ ਵਿੱਚ ਅਪਣੇ ਜਲਵੇ ਦਿਖਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਦੱਖਣ ਦੇ ਰਾਜਨੀਤਿਕ ਦਲਾਂ ਨੇ ਤਮਿਲ ਰਾਜਨੀਤੀ ਦਾ ਮਜ਼ਾ ਚਖਾਇਆ ਹੈ। ਪੁਡੂਚੇਰੀ ਦੇ ਰਸਤੇ ਦੱਖਣੀ ਰਾਜਾਂ ਵਿੱਚ ਦਾਖਲ ਹੋਣ ਦੀ ਪੂਰੀ ਕੋਸ਼ਿਸ਼ ਵਿੱਚ ਲੱਗੀ ਭਾਜਪਾ ਤੋਂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਮੁੱਖ ਰਾਜਨੀਤਿਕ ਪਾਰਟੀ ਐਨ.ਆਰ. ਕਾਂਗਰਸ ਗਠਜੋੜ ਕਰਨ ਤੋਂ ਘਬਰਾ ਰਹੀ ਹੈ।

Nukkad Natak Pops Up In BJP's West Bengal Campaign, Volunteers Perform  Street Theatre To Raise Awareness

ਐਨ ਰੰਗਾਸਵਾਮੀ ਦੀ ਅਗਵਾਈ ਵਾਲੀ ਐਨਆਰ ਕਾਂਗਰਸ ਨੇ ਪਿਛਲੇ ਮਹੀਨੇ ਕਾਂਗਰਸ-ਡੀਐਮਕੇ ਦੀ ਨਰਾਇਣਸਾਮੀ ਸਰਕਾਰ ਨੂੰ ਡੇਗਣ ਲਈ ਭਾਜਪਾ ਨਾਲ ਹੱਥ ਮਿਲਾਇਆ ਸੀ। ਪੁਡੂਚੇਰੀ ਵਿੱਚ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਅਤੇ 19 ਮਾਰਚ ਨੂੰ ਨਾਮਜ਼ਦਗੀ ਖ਼ਤਮ ਹੋਵੇਗੀ। ਉਮੀਦ ਕੀਤੀ ਜਾ ਰਹੀ ਸੀ ਕਿ ਭਾਜਪਾ ਅਤੇ ਐਨਆਰ ਕਾਂਗਰਸ ਮਿਲ ਕੇ ਚੋਣਾਂ ਲੜੇਗੀ ਜਿਸ ਵਿੱਚ ਭਗਵਾਂ ਪਾਰਟੀ ਲਈ ਪੁਡੂਚੇਰੀ ਦੇ ਦਰਵਾਜ਼ੇ ਖੁੱਲ੍ਹ ਜਾਣਗੇ।

ਭਾਜਪਾ ਹਾਈਕਮਾਨ ਨੇ ਵੀ ਵੀਰਵਾਰ ਰਾਤ ਇਸ ਮੁੱਦੇ ’ਤੇ ਚਰਚਾ ਕੀਤੀ ਅਤੇ ਹੁਣ ਪਾਰਟੀ ਪ੍ਰਧਾਨ ਜੇਪੀ ਨੱਡਾ ਰਾਜ ਦੇ ਆਗੂਆਂ ਨਾਲ ਵਿਚਾਰ ਕਰ ਕੇ ਇਸ ਸਬੰਧੀ ਫ਼ੈਸਲਾ ਲੈਣਗੇ। ਭਾਜਪਾ ਨਾਲ ਖੁਲ੍ਹ ਕੇ ਹੱਥ ਮਿਲਾਉਣ ਤੋਂ ਐਨਆਰ ਕਾਂਗਰਸ ਦੀ ਘਬਰਾਹਟ ਪਿੱਛੇ ਵੱਡਾ ਕਾਰਨ ਇਹ ਹੈ ਕਿ ਭਾਜਪਾ ਐਨਆਰ ਕਾਂਗਰਸ ਨਾਲ ਹੋਣ ਵਾਲੇ ਮਹਾਂਗਠਜੋੜ ਵਿੱਚ ਏਆਈਏਡੀਐਮਕੇ ਨੂੰ ਵੀ ਸ਼ਾਮਲ ਕਰਨਾ ਚਾਹੁੰਦੀ ਹੈ।

ਸੂਤਰਾਂ ਮੁਤਾਬਕ ਭਾਜਪਾ ਪੁਡੂਚੇਰੀ ਦੀਆਂ 30 ਵਿਧਾਨ ਸਭਾ ਸੀਟਾਂ ਵਿਚੋਂ 18 ਤੇ ਚੋਣਾਂ ਲੜਨਾ ਚਾਹੁੰਦੀ ਹੈ। ਭਾਜਪਾ ਨੂੰ ਜਦੋਂ ਇਸ ਬਾਰੇ ਪਤਾ ਲਗਿਆ ਕਿ ਰੰਗਾਸਵਾਮੀ ਇਕੱਲੇ ਹੀ ਚੋਣਾਂ ਲੜਨ ਬਾਰੇ ਸੋਚ ਰਹੇ ਹਨ ਤਾਂ ਉਹਨਾਂ ਨੇ ਰਾਜਾਂ ਦੇ ਅਪਣੇ ਆਗੂਆਂ ਨਾਲ ਮੰਥਨ ਕੀਤਾ। ਭਾਜਪਾ ਨੇ ਤਮਿਲਨਾਡੂ ਵਿੱਚ ਏਆਈਏਡੀਐਮਕੇ ਨਾਲ ਗਠਜੋੜ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ’ਤੇ ਵੀ ਸੋਚ ਵਿਚਾਰ ਕੀਤਾ। ਸਥਿਤੀ ਨੂੰ ਦੇਖਦੇ ਹੋਏ ਭਾਜਪਾ 18 ਦੀ ਥਾਂ 15 ਸੀਟਾਂ ’ਤੇ ਵੀ ਸਬਰ ਕਰਨ ਨੂੰ ਤਿਆਰ ਹੈ।

Click to comment

Leave a Reply

Your email address will not be published.

Most Popular

To Top