News

ਪੀਜੀਆਈ ਦੀ ਫਿਜ਼ੀਕਲ ਓਪੀਡੀ ਕੀਤੀ ਬੰਦ, ਮਰੀਜ਼ਾਂ ਦੀਆਂ ਲੱਗੀਆਂ ਲਾਈਨਾਂ

ਚੰਡੀਗੜ੍ਹ ਸਥਿਤ ਪੀਜੀਆਈ ਵਿਖੇ ਫਿਜ਼ੀਕਲ ਓਪੀਡੀ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਓਪੀਡੀ ਅਗਲੇ ਹੁਕਮਾਂ ਤਕ ਸਿਰਫ਼ ਟੈਲੀ- ਕੰਸਲਟੈਂਸੀ ਰਾਹੀਂ ਕੀਤੀ ਜਾਵੇਗੀ। ਬਹੁਤ ਸਾਰੇ ਮਰੀਜ਼ ਓਪੀਡੀ ਲਈ ਪੀਜੀਆਈ ਪਹੁੰਚੇ ਸਨ।

Covid-19: Registration timings of PGI OPD cut by hour | Chandigarh News -  Times of India

ਪਰ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਓਪੀਡੀ ਸਸਪੈਂਡ ਹੋ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਖਿਆਲ ਨਹੀਂ ਸੀ ਕਿ ਪੀਜੀਆਈ ਵਿਚਲੀ ਓਪੀਡੀ ਅੱਜ ਤੋਂ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਗਈ ਹੈ। ਘੰਟਿਆਂ ਬੱਧੀ ਲਾਈਨਾਂ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਪੀਜੀਆਈ ਦੀ ਓਪੀਡੀ ਅੱਜ ਤੋਂ ਮੁਅੱਤਲ ਕਰ ਦਿੱਤੀ ਗਈ ਹੈ।

ਸਿਰਫ਼ ਉਹਨਾਂ ਮਰੀਜ਼ਾਂ ਨੂੰ ਕੂਪਨ ਦਿੱਤੇ ਜਾ ਰਹੇ ਸਨ ਜਿਹਨਾਂ ਨੂੰ ਡਾਕਟਰ ਦੁਆਰਾ ਅੱਜ ਦੀ ਤਰੀਕ ਦਿੱਤੀ ਗਈ ਸੀ। ਜਿਹਨਾਂ ਨੂੰ ਡਾਕਟਰ ਨੇ 12 ਅਪ੍ਰੈਲ ਲਈ ਬੁਲਾਇਆ ਸੀ ਉਹਨਾਂ ਨੇ ਵੀ ਇਹ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਘੰਟਿਆਂ ਬੱਧੀ ਲਾਈਨ ਵਿੱਚ ਖੜ੍ਹੇ ਰਹਿਣਾ ਪਿਆ ਤਾਂ ਜੋ ਉਹ ਕੂਪਨ ਲੈ ਸਕਣ ਤੇ ਓਪੀਡੀ ਇਮਾਰਤ ਵਿੱਚ ਇਲਾਜ ਕਰਾਉਣ ਲਈ ਜਾ ਸਕਣ।

ਉਹਨਾਂ ਦਸਿਆ ਕਿ ਨੰਬਰ ਟੈਲੀ ਕੰਸਲਟੈਂਸੀ ਲਈ ਦਿੱਤੇ ਗਏ ਹਨ। ਨਿਊ ਓਪੀਡੀ ਬਿਲਡਿੰਗ ਤੋਂ ਬਾਹਰ, ਮਰੀਜ਼ ਕੂਪਨ ਵ੍ਹੀਲਚੇਅਰਾਂ ਤੇ ਸਟ੍ਰੈਚਰਾਂ ਤੇ ਘੰਟਿਆਂ ਤੋਂ ਕੂਪਨ ਮਿਲਣ ਦੇ ਇੰਤਜ਼ਾਰ ਵਿੱਚ ਖੜ੍ਹੇ ਰਹੇ।

Click to comment

Leave a Reply

Your email address will not be published. Required fields are marked *

Most Popular

To Top