News

ਪੀਐਸਈਬੀ ਨੇ ਸਕੂਲਾਂ ਨੂੰ 9ਵੀਂ ਅਤੇ 11ਵੀਂ ਦੇ ਨਤੀਜੇ ਕੱਲ੍ਹ ਤੱਕ ਅਪਲੋਡ ਕਰਨ ਦੇ ਦਿੱਤੇ ਹੁਕਮ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਕੱਲ੍ਹ 30 ਅਪ੍ਰੈਲ ਤੱਕ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਨਤੀਜੇ ਅਪਲੋਡ ਕਰ ਦੇਣ। ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਸਾਰੇ ਸਕੂਲਾਂ ਨੇ 9ਵੀਂ ਅਤੇ 11ਵੀਂ ਜਮਾਤ ਦੇ ਨਤੀਜੇ 31 ਮਾਰਚ ਤੱਕ ਐਲਾਨ ਦਿੱਤੇ ਹੋਏ ਹਨ ਅਤੇ ਇਹ ਨਤੀਜੇ ਉਸੇ ਸਮੇਂ ਅਪਲੋਡ ਕਰਨੇ ਹੁੰਦੇ ਹਨ ਪਰ ਅਜੇ ਤੱਕ ਵੀ ਬਹੁਤ ਸਾਰੇ ਸਕੂਲਾਂ ਨੇ ਇਹ ਨਤੀਜੇ ਅਪਲੋਡ ਨਹੀਂ ਕੀਤੇ।

pseb.ac.in, the website to check PSEB 12th results of Punjab Board today |  Punjab News | Zee News

ਉਹਨਾਂ ਕਿਹਾ ਕਿ ਹੁਣ ਤੱਕ ਸਿੱਖਿਆ ਬੋਰਡ ਵੱਲੋਂ ਭਲਾਈ ਵਰਤੀ ਜਾਂਦੀ ਰਹੀ ਸੀ ਪਰ ਹੁਣ ਸਖ਼ਤ ਐਕਸ਼ਨ ਲੈਂਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ 30 ਅਪ੍ਰੈਲ ਤੱਕ ਸਾਰੇ ਹੀ ਨਤੀਜੇ ਅਪਲੋਡ ਕਰ ਦਿੱਤੇ ਜਾਣ।

Click to comment

Leave a Reply

Your email address will not be published. Required fields are marked *

Most Popular

To Top