ਪੀਐਮ ਮੋਦੀ ਸਿੱਧਾ ਜ਼ਿਲ੍ਹਾ ਅਧਿਕਾਰੀਆਂ ਨਾਲ ਕਰਨਗੇ ਬੈਠਕ, ਕੀ ਲਗੇਗਾ ਸੰਪੂਰਨ ਲਾਕਡਾਊਨ?
By
Posted on

ਕੋਰੋਨਾ ਵਾਇਰਸ ਦੇ ਕੇਸ ਹੁਣ ਬਹੁਤੇ ਇਲਾਕਿਆਂ ਵਿੱਚ ਘਟਣੇ ਸ਼ੁਰੂ ਹੋ ਗਏ ਹਨ। ਦਿੱਲੀ ਵਿੱਚ ਲਾਕਡਾਊਨ ਲਾਉਣ ਕਾਰਨ ਕੋਰੋਨਾ ਤੇ ਠੱਲ੍ਹ ਪੈ ਗਈ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਸਿੱਧਾ ਜ਼ਿਲ੍ਹਾ ਅਧਿਕਾਰੀਆਂ ਨਾਲ ਵਰਚੁਅਲ ਬੈਠਕ ਕਰਨਗੇ।

ਸੂਤਰਾਂ ਵੱਲੋਂ ਇਸ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਬੈਠਕ ਵਿੱਚ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਬੈਠਕ ਦੋ ਗਰੁੱਪਾਂ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਵੀ ਪੀਐਮ ਮੋਦੀ ਕਈ ਵਾਰ ਕੋਰੋਨਾ ਵਾਇਰਸ ਤੇ ਬੈਠਕ ਕਰ ਚੁੱਕੇ ਹਨ।
ਪਹਿਲੀ ਬੈਠਕ 18 ਮਈ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ। 18 ਮਈ ਨੂੰ ਪ੍ਰਧਾਨ ਮੰਤਰੀ 9 ਰਾਜਾਂ ਦੇ 46 ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਨਗੇ ਜਦਕਿ 20 ਮਈ ਨੂੰ 10 ਸੂਬਿਆਂ ਦੇ 54 ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।
