News

ਪੀਐਮ ਮੋਦੀ ਸਾਹਮਣੇ ਸਟੇਜ਼ ’ਤੇ ਭੜਕੇ ਮਮਤਾ ਬੈਨਰਜੀ, ਭਾਜਪਾ ਵਰਕਰਾਂ ਨੇ ਲਾਏ ‘ਜੈ ਸ਼੍ਰੀ ਰਾਮ’ ਦੇ ਨਾਅਰੇ

ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇੱਕ ਅਧਿਕਾਰਤ ਪ੍ਰੋਗਰਾਮ ਵਿੱਚ ‘ਜੈ ਸ਼੍ਰੀ ਰਾਮ’ ਦੀ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਨੂੰ ਸਟੇਜ਼ ਤੇ ਬੋਲਣ ਤੋਂ ਰੋਕਿਆ ਗਿਆ।

ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਰੱਖੇ ਕੌਮੀ ਪ੍ਰੋਗਰਾਮ ਵਿੱਚ ਬੁਲਾਇਆ ਗਿਆ ਸੀ ਅਤੇ ਜਦੋਂ ਮਮਤਾ ਬੈਨਰਜੀ ਨੂੰ ਸਟੇਜ਼ ਤੇ ਭਾਸ਼ਣ ਲਈ ਬੁਲਾਇਆ ਗਿਆ ਤਾਂ ਪੰਡਾਲ ‘ਚ ਬੈਠੇ ਭਾਜਪਾ ਵਰਕਰਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਇਸ ਦੌਰਾਨ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਹਮਣੇ ਕਿਹਾ ਕਿ ਪ੍ਰੋਗਰਾਮ ਵਿਚ ਬੁਲਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਸਰਕਾਰ ਦਾ ਪ੍ਰੋਗਰਾਮ ਹੈ ਨਾ ਕਿ ਕਿਸੇ ਪਾਰਟੀ ਦਾ ਅਤੇ ਕਿਸੇ ਨੂੰ ਬੁਲਾਉਣਾ ਅਤੇ ਜ਼ਲੀਲ ਕਰਨਾ ਸਹੀ ਨਹੀਂ ਹੈ।

ਉਨ੍ਹਾਂ ਨੇ ਕਿਹਾ, “ਮੇਰੇ ਖਿਆਲ ਵਿਚ ਸਰਕਾਰ ਦੇ ਪ੍ਰੋਗਰਾਮ ਦੀ ਕੋਈ ਮਰਿਯਾਦਾ ਹੋਣੀ ਚਾਹੀਦੀ ਹੈ, ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਏ, ਕਿ ਕਿਸੇ ਨੂੰ ਬੁਲਾਉਣ ਤੋਂ ਬਾਅਦ ਉਸ ਦਾ ਅਪਮਾਨ ਨਾ ਕੀਤਾ ਜਾਵੇ। ਦੱਸ ਦਈਏ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜਨਮ ਦਿਵਸ ਮੌਕੇ ਕੋਲਕਾਤਾ ਵਿੱਚ ਰੱਖੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚੇ ਸੀ।

ਇਸ ਪ੍ਰੋਗਰਾਮ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਮੌਜੂਦ ਰਹੇ ਪਰ ਇਸੇ ਪ੍ਰੋਗਰਾਮ ਦੌਰਾਨ ਭਾਜਪਾ ਵਰਕਰਾਂ ਨੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਅਤੇ ਇੱਕ ਮੁੱਖ ਮੰਤਰੀ ਹੀ ਨਹੀਂ ਸਗੋਂ ਇੱਕ ਔਰਤ ਨੂੰ ਸਟੇਜ਼ ਤੋਂ ਬੇਇੱਜ਼ਤ ਕਰ ਕੇ ਮੋੜ ਦਿੱਤਾ ਜਿਸ ਦੀ ਕਿ ਹੁਣ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਇਹ ਵੀ ਦੱਸ ਦਈਏ ਕਿ ਪੱਛਮੀ ਬੰਗਾਲ ਵਿੱਚ ਫਰਵਰੀ ਮਹੀਨੇ ਦੌਰਾਨ ਵਿਧਾਨ ਸਭਾ ਲਈ ਚੋਣਾਂ ਹੋਣਗੀਆਂ।

Click to comment

Leave a Reply

Your email address will not be published. Required fields are marked *

Most Popular

To Top