News

ਪੀਐਮ ਮੋਦੀ ਵਿਦਿਆਰਥੀਆਂ ਨਾਲ 7 ਅਪ੍ਰੈਲ ਨੂੰ ਕਰਨਗੇ ‘ਪ੍ਰੀਖਿਆ ’ਤੇ ਚਰਚਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਅਪ੍ਰੈਲ ਨੂੰ ਸ਼ਾਮ 7 ਵਜੇ ਪ੍ਰੀਖਿਆ ’ਤੇ ਚਰਚਾ ਕਰਨਗੇ। ਇਸ ਵਿੱਚ  ਵਿਦਿਆਰਥੀ, ਮਾਤਾ ਪਿਤਾ ਅਤੇ ਅਧਿਆਪਕ ਵੀ ਸ਼ਾਮਲ ਹੋਣਗੇ। ਇਸ ਸੰਬੰਧੀ ਉਹਨਾਂ ਨੇ ਟਵੀਟ ਵੀ ਕੀਤਾ ਹੈ। ਉਹਨਾਂ ਲਿਖਿਆ ਕਿ, “ਇਕ ਨਵੇਂ ਅਵਤਾਰ ’ਚ ਸਾਡੇ ਬਹਾਦੁਰ ਪ੍ਰੀਖਿਆ ਵਾਲੇ ਯੋਧਿਆਂ, ਮਾਤਾ ਪਿਤਾ ਅਤੇ ਅਧਿਆਪਕਾਂ ਨਾਲ ਵੱਖ-ਵੱਖ ਵਿਸ਼ਿਆਂ ’ਤੇ ਕਈ ਮਜ਼ੇਦਾਰ ਸਵਾਲ ਅਤੇ ਯਾਦਗਾਰ ਚਰਚਾ।

7 ਅਪ੍ਰੈਲ ਨੂੰ ਸ਼ਾਮ 7 ਵਜੇ ਦੇਖੋ ‘ਪ੍ਰੀਖਿਆ ’ਤੇ ਚਰਚਾ’।” ਉਹਨਾਂ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਉਹ ਕਹਿ ਰਹੇ ਹਨ ਕਿ ਕੋਰੋਨਾ ਕਾਰਨ ਇਸ ਵਾਰ ਉਹਨਾਂ ਨੂੰ ਵਿਦਿਆਰਥੀਆਂ ਨੂੰ ਮਿਲਣ ਦਾ ਮੋਹ ਤਿਆਗਣਾ ਪੈ ਰਿਹਾ ਹੈ।

ਇਸ ਵਾਰ ਪ੍ਰੀਖਿਆ ’ਤੇ ਚਰਚਾ ਪ੍ਰੋਗਰਾਮ ਡਿਜ਼ੀਟਲ ਮਾਧਿਅਮ  ਰਾਹੀਂ ਕੀਤਾ ਜਾਵੇਗਾ। ਫਰਵਰੀ ਮਹੀਨੇ ਸਿੱਖਿਆ ਵਿਭਾਗ ਨੇ ਇਸ ਦਾ ਐਲਾਨ ਕੀਤਾ ਸੀ। ਪ੍ਰੀਖਿਆ ’ਤੇ ਚਰਚਾ ਪ੍ਰੋਗਰਾਮ ਰਾਹੀਂ ਉਹ ਹਰ ਸਾਲ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ ਅਤੇ ਉਹਨਾਂ ਨੂੰ ਪ੍ਰੀਖਿਆ ਦੇ ਤਣਾਅ ਨੂੰ ਦੂਰ ਕਰਨ ਦੇ ਉਪਾਅ ਸੁਝਾਉਂਦੇ ਹਨ।  

Click to comment

Leave a Reply

Your email address will not be published. Required fields are marked *

Most Popular

To Top