News

ਪੀਐਮ ਮੋਦੀ ਨੇ ਮਮਤਾ ਬੈਨਰਜੀ ਨੂੰ ਕੀਤਾ ਸਵਾਲ, ਮਹੁਆ ਮੋਇਤਰਾ ਨੇ ਦਿੱਤਾ ਇਹ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਨੰਦੀਗ੍ਰਾਮ ਵਿੱਚ ਜੋ ਕੁਝ ਵੀ ਹੋਇਆ ਉਸ ਤੋਂ ਪਤਾ ਲਗਦਾ ਹੈ ਕਿ ਦੀਦੀ ਹੁਣ ਹਾਰ ਮੰਨ ਚੁੱਕੀ ਹੈ। ਨਾਲ ਹੀ ਉਹਨਾਂ ਨੇ ਪੁੱਛਿਆ ਕਿ, ‘ਕੀ ਨੰਦੀਗ੍ਰਾਮ ਵਿੱਚ ਅਪਣੀ ਹਾਰ ਦੇਖਦੇ ਹੋਏ ਮਮਤਾ ਬੈਨਰਜੀ ਕਿਸੇ ਹੋਰ ਸੁਰੱਖਿਅਤ ਸੀਟ ਦੀ ਭਾਲ ਕਰ ਰਹੀ ਹੈ?’ ਟੀਐਮ ਨੇ ਕਿਹਾ ਕਿ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਜਿੱਤ ਰਹੇ ਹਨ।

Mahua Moitra ridicules doctors writing to Bengal CM over Coronavirus

ਮਮਤਾ ਬੈਨਰਜੀ ਕਿਸੇ ਦੂਜੀ ਸੀਟ ਤੋਂ ਚੋਣਾਂ ਨਹੀਂ ਲੜਨਗੇ। ਪੀਐਮ ਮੋਦੀ ਦੀ ਇਸ ਟਿੱਪਣੀ ਤੋਂ ਬਾਅਦ ਟੀਐਮਸੀ ਸੰਸਦ ਮੈਂਬਰ ਮਹੁਆ ਮੋਇਤਰਾ ਨੇ ਕਿਹਾ ਕਿ, ‘ਹਾਂ ਮਿਸਟਰ ਪ੍ਰਧਾਨ ਮੰਤਰੀ, ਉਹ ਲੜਨਗੇ ਅਤੇ ਉਹ ਵਾਰਾਣਸੀ ਸੀਟ ਤੋਂ ਲੜਨਗੇ! ਅਪਣੇ ਹਥਿਆਰ ਤਿਆਰ ਕਰ ਲਓ।’

ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਵੜਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਿਤ ਕਰਦੇ ਹੋਏ ਨੰਦੀਗ੍ਰਾਮ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਹੁਣ ਕੁਝ ਦੇਰ ਪਹਿਲਾਂ ਨੰਦੀਗ੍ਰਾਮ ਵਿੱਚ ਜੋ ਹੋਇਆ ਉਸ ਨੂੰ ਸਾਰਿਆਂ ਨੇ ਦੇਖਿਆ ਹੈ। ਇਸ ਤੋਂ ਪਤਾ ਲਗਦਾ ਹੈ ਕਿ ਮਮਤਾ ਬੈਨਰਜੀ ਹਾਰ ਮੰਨ ਚੁੱਕੀ ਹੈ।

ਉਹਨਾਂ ਮਮਤਾ ਬੈਨਰਜੀ ਨੂੰ ਕਿਹਾ, ‘ਦੀਦੀ ਅਜੇ ਵੀ ਆਖਰੀ ਪੜਾਅ ਲਈ ਨਾਮਜ਼ਦਗੀ ਦਾ ਸਮਾਂ ਬਾਕੀ ਹੈ। ਜ਼ਰਾ ਦੱਸੋ ਕਿ ਅਫ਼ਵਾਹ ਵਿੱਚ ਕਿੰਨੀ ਸੱਚਾਈ ਹੈ ਕਿ ਤੁਸੀਂ ਕਿਸੇ ਹੋਰ ਸੀਟ ਤੋਂ ਨਾਮਜ਼ਦਗੀ ਦਾਖਲ ਕਰ ਰਹੇ ਹੋ? ਇਹ ਸੱਚ ਹੈ ਕੀ? ਦੀਦੀ ਪਹਿਲੀ ਵਾਰ ਨੰਦੀਗ੍ਰਾਮ ਗਈ, ਤੁਹਾਨੂੰ ਜਨਤਾ ਨੇ ਦਿਖਾ ਦਿੱਤਾ। ਹੁਣ ਬੰਗਾਲ ਦੇ ਲੋਕ ਵੀ ਤਿਆਰ ਬੈਠੇ ਹਨ।’  

Click to comment

Leave a Reply

Your email address will not be published. Required fields are marked *

Most Popular

To Top