ਪੀਐਮ ਮੋਦੀ ਨੇ ਫਰੀਦਾਬਾਦ ਵਿੱਚ ਅੰਮ੍ਰਿਤਾ ਹਸਪਤਾਲ ਦਾ ਕੀਤਾ ਉਦਘਾਟਨ

 ਪੀਐਮ ਮੋਦੀ ਨੇ ਫਰੀਦਾਬਾਦ ਵਿੱਚ ਅੰਮ੍ਰਿਤਾ ਹਸਪਤਾਲ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਵਿੱਚ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਹੀ ਵਿਕਾਸ ਹੁੰਦਾ ਹੀ ਉਹ ਹੈ ਜੋ ਸਭ ਤੱਕ ਪਹੁੰਚੇ ਜਿਸ ਤੋਂ ਸਾਰਿਆਂ ਨੂੰ ਲਾਭ ਹੋਵੇ। ਗੰਭੀਰ ਬਿਮਾਰੀ ਦੇ ਇਲਾਜ ਨੂੰ ਸਾਰਿਆਂ ਤੱਕ ਪਹੁੰਚਣ ਦੀ ਭਾਵਨਾ ਅੰਮ੍ਰਿਤਾ ਹਸਪਤਾਲ ਦੀ ਹੈ।

ਮੈਨੂੰ ਭਰੋਸਾ ਹੈ ਕਿ ਸੇਵਾ ਭਾਵਨਾ ਨਾਲ ਤੁਹਾਡਾ ਇਹ ਸੰਕਲਪ ਹਰਿਆਣਾ, ਦਿੱਲੀ ਐਨਸੀਆਰ ਦੇ ਲੱਖਾਂ ਪਰਿਵਾਰਾਂ ਨੂੰ ਫ਼ਾਇਦਾ ਪਹੁੰਚੇਗਾ। ਉਹਨਾਂ ਅੱਗੇ ਕਿਹਾ ਕਿ ਸਾਡੇ ਇੱਥੇ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਇੱਕ ਪ੍ਰਭਾਵਸ਼ਾਲੀ ਪੀਪੀ ਮਾਡਲ ਤਿਆਰ ਹੋ ਰਿਹਾ ਹੈ। ਸਾਡੇ ਕਈ ਦੂਜੇ ਧਾਰਮਿਕ ਸਥਾਨਾਂ ਵਿੱਚ ਇਸ ਤਰ੍ਹਾਂ ਦੇ ਇੰਸਟੀਚਿਊਟ ਚਲ ਰਹੇ ਹਨ।

ਉਹਨਾਂ ਜਾਣਕਾਰੀ ਦਿੱਤੀ ਕਿ ਫਿਟਨੈਸ ਅਤੇ ਖੇਡ ਵਰਗੇ ਵਿਸ਼ਿਆਂ ਵਿੱਚ ਤਾਂ ਹਰਿਆਣਾ ਦੇ ਸੰਸਕਾਰਾਂ ਵਿੱਚ ਹੀ ਹੈ। ਜਦੋਂ ਭਾਰਤ ਨੇ ਆਪਣੀ ਕੋਰੋਨਾ ਵੈਕਸੀਨ ਬਣਾਈ ਸੀ, ਤਾਂ ਕੁਝ ਲੋਕਾਂ ਨੇ ਕਿਵੇਂ ਮਾੜਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾੜੇ ਪ੍ਰਚਾਰ ਕਾਰਨ ਸਮਾਜ ਵਿੱਚ ਕਈ ਅਫ਼ਵਾਹਾਂ ਫੈਲੀਆਂ ਸਨ।

Leave a Reply

Your email address will not be published.