ਪੀਐਮ ਮੋਦੀ ਨੇ ਕੋਰੋਨਾ ਵੈਕਸੀਨ ‘ਤੇ ਦੇਸ਼ ਨੂੰ ਕੀਤਾ ਸੰਬੋਧਨ, ਕਈ ਸਵਾਲਾਂ ਦੇ ਦਿੱਤੇ ਜਵਾਬ

ਕੋਰੋਨਾ ਵਾਇਰਸ ਮਹਾਂਮਾਰੀ ਦੇ ਟੀਕਾਕਰਨ ਅਭਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਪ੍ਰਧਾਨ ਮੰਤਰੀ ਦੇ ਮੁਤਾਬਕ ਪਹਿਲੇ ਦਿਨ ਤਿੰਨ ਲੱਖ ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਕੁੱਲ 3006 ਟੀਕਾਕਰਨ ਕੇਂਦਰਾਂ ‘ਤੇ ਪਹਿਲੀ ਖੁਰਾਕ ਦਿੱਤੀ ਜਾਵੇਗੀ।

ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਇਸ ਦਿਨ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ, ਕਿੰਨੇ ਮਹੀਨਿਆਂ ਤੋਂ ਹਰ ਘਰ ਦੇ ਬੱਚੇ, ਬੁੱਢੇ ਅਤੇ ਜਵਾਨ ਇਕੋ ਸਵਾਰ ਕਰ ਰਹੇ ਸੀ ਕਿ ਕੋਰੋਨਾ ਟੀਕਾ ਕਦੋਂ ਆਵੇਗਾ। ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਨੇ ਜਿਸ ਤਰੀਕੇ ਨਾਲ ਮੁਕਾਬਲਾ ਕੀਤਾ ਹੈ, ਪੂਰੀ ਦੁਨੀਆ ਉਸ ਦਾ ਲੋਹਾ ਮੰਨ ਰਹੀ ਹੈ।
ਭਾਰਤ ਨੇ ਇਸ ਦੀਆਂ ਮਿਸਾਲਾਂ ਵੀ ਕਾਇਮ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਸਮੇਂ ਜਦੋਂ ਕੁਝ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਚੀਨ ਵਿੱਚ ਵੱਧ ਰਹੇ ਕੋਰੋਨਾ ਦੇ ਵਿੱਚਕਾਰ ਛੱਡ ਦਿੱਤਾ ਸੀ, ਭਾਰਤ ਨੇ ਚੀਨ ਵਿੱਚ ਫਸੇ ਹਰ ਭਾਰਤੀ ਨੂੰ ਵਾਪਸ ਲਿਆਉਂਦਾ ਸੀ ਅਤੇ ਭਾਰਤ ਹੀ ਨਹੀਂ ਬਲਕਿ ਸਾਨੂੰ ਉੱਥੇ ਕਈ ਹੋਰ ਦੇਸ਼ਾਂ ਦੇ ਨਾਗਰਿਕ ਵੀ ਮਿਲੇ ਜਿਨ੍ਹਾਂ ਨੂੰ ਵਾਪਸ ਲਿਆਇਆ ਗਿਆ।
ਟੀਕਾਕਰਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਟੀਕਾ ਵਿਗਿਆਨੀ, ਸਾਡੀ ਡਾਕਟਰੀ ਪ੍ਰਣਾਲੀ, ਭਾਰਤ ਦੀ ਪ੍ਰਕ੍ਰਿਆ ਦੀ ਪੂਰੀ ਦੁਨੀਆ ਵਿਚ ਬਹੁਤ ਭਰੋਸੇਯੋਗਤਾ ਹੈ। ਅਸੀਂ ਇਹ ਵਿਸ਼ਵਾਸ ਆਪਣੇ ਟ੍ਰੈਕ ਰਿਕਾਰਡ ਤੋਂ ਹਾਸਲ ਕੀਤਾ ਹੈ।
ਜਦੋਂ ਸਾਡੇ ਵਿਗਿਆਨੀ ਅਤੇ ਮਾਹਰ ਦੋਵੇਂ ਹੀ ਮੇਡ ਇਨ ਇੰਡੀ ਆ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਯਕੀਨ ਹੋਣ ਮਗਰੋਂ ਇਸ ਦੇ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦਿੱਤੀ। ਇਸ ਲਈ ਦੇਸ਼ ਵਾਸੀਆਂ ਨੂੰ ਕਿਸੇ ਵੀ ਪ੍ਰਚਾਰ, ਅਫਵਾਹਾਂ ਅਤੇ ਪ੍ਰਚਾਰ ਤੋਂ ਦੂਰ ਰਹਿਣਾ ਪਏਗਾ।
ਪੀਐਮ ਮੋਦੀ ਨੇ ਕਿਹਾ ਕਿ ਟੀਕੇ ਬਾਰੇ ਕਿਸੇ ਦੇ ਮਨ ਵਿੱਚ ਸਵਾਲ ਨਹੀਂ ਉੱਠਣੇ ਚਾਹੀਦੇ। ਵਿਦੇਸ਼ੀ ਟੀਕਿਆਂ ਨਾਲੋਂ ਭਾਰਤੀ ਟੀਕੇ ਬਹੁਤ ਸਸਤੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਰਨਾ ਵੀ ਆਸਾਨ ਹੈ। ਵਿਦੇਸ਼ਾਂ ਵਿੱਚ ਕੁਝ ਟੀਕੇ ਹਨ ਜਿਨ੍ਹਾਂ ਦੀ ਖੁਰਾਕ 5000 ਹਜ਼ਾਰ ਰੁਪਏ ਤੱਕ ਹੈ ਅਤੇ ਜਿਨ੍ਹਾਂ ਨੂੰ -70 ਡਿਗਰੀ ਤਾਪਮਾਨ ‘ਤੇ ਫ੍ਰੀਜ਼ ਵਿੱਚ ਰੱਖਣਾ ਪੈਂਦਾ ਹੈ।
ਉਹਨਾਂ ਅੱਗੇ ਕਿਹਾ ਕਿ ਭਾਰਤ ਦੀ ਟੀਕਾਕਰਨ ਮੁਹਿੰਮ ਬਹੁਤ ਹੀ ਮਨੁੱਖੀ ਅਤੇ ਮਹੱਤਵਪੂਰਨ ਸਿਧਾਂਤਾਂ ‘ਤੇ ਅਧਾਰਤ ਹੈ। ਜਿਸਦੀ ਸਭ ਤੋਂ ਵੱਧ ਜ਼ਰੂਰਤ ਹੈ, ਉਸਨੂੰ ਪਹਿਲਾਂ ਕੋਰੋਨਾ ਟੀਕਾ ਮਿਲੇਗਾ।
