ਪੀਐਮ ਮੋਦੀ ਨੇ ‘ਕੁੰਭ ਮੇਲਾ’ ਖ਼ਤਮ ਕਰਨ ਦੀ ਕੀਤੀ ਅਪੀਲ, ਕੰਗਨਾ ਨੇ ਕੀਤੀ ਇਹ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੰਭ ਮੇਲੇ ਨੂੰ ਖ਼ਤਮ ਕਰਨ ਦੀ ਗੱਲ ਆਖੀ ਹੈ। ਪੀਐਮ ਮੋਦੀ ਨੇ ਟਵੀਟ ਕਰ ਕੇ ਅਜਿਹਾ ਕਰਨ ਲਈ ਕਿਹਾ ਹੈ। ਉਹਨਾਂ ਲਿਖਿਆ ਕਿ, ‘ਆਚਾਰੀਆ ਮਹਾਂਮੰਡੇਸ਼ਵਰ ਪੂਜਯ ਸਲਾਮੀ ਅਵਧੇਸ਼ਾਨੰਦ ਗਿਰੀ ਜੀ ਨਾਲ ਅੱਜ ਫੋਨ ’ਤੇ ਗੱਲ ਕੀਤੀ। ਉਹਨਾਂ ਨੇ ਸੰਤਾਂ ਦੀ ਸਿਹਤ ਦਾ ਹਾਲ ਜਾਣਿਆ।

ਉੱਥੇ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਵੀ ਇਸ ਮਾਮਲੇ ’ਤੇ ਬੋਲੀ ਹੈ। ਉਹਨਾਂ ਟਵੀਟ ਕਰ ਕੇ ਲਿਖਿਆ ਕਿ ਰਮਜਾਨ ਵਿੱਚ ਹੋਣ ਵਾਲੇ ਮਿਲਣ ਸਮਾਰੋਹ ’ਤੇ ਰੋਕ ਲਾਉਣ ਦੀ ਗੱਲ ਆਖੀ ਹੈ। ਜਿਸ ਤੋਂ ਬਾਅਦ ਕੁੱਝ ਟਵਿੱਟਰ ਯੂਜ਼ਰਸ ਨੇ ਉਸ ਨੂੰ ਟਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਸ ਨੇ ਪੀਐਮ ਮੋਦੀ ਨੂੰ ਅਪੀਲ ਕਰਦੇ ਹੋਏ ਲਿਖਿਆ, ‘ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਕਿਰਪਾ ਕਰ ਕੇ ਤੁਹਾਨੂੰ ਬੇਨਤੀ ਹੈ ਕਿ ਕੁੰਭ ਮੇਲੇ ਤੋਂ ਬਾਅਦ ਰਮਜ਼ਾਨ ਹੋਣ ਵਾਲੇ ਮਿਲਾਨ ਸਮਾਰੋਹ ’ਤੇ ਵੀ ਰੋਕ ਲਾਈ ਜਾਵੇ।’ ਹਾਲਾਂਕਿ, ਕੰਗਣਾ ਦਾ ਟਵੀਟ ਹੁਣ ਸੋਸ਼ਲ ਮੀਡੀਆ ’ਤੇ ਦਿਖਾਈ ਨਹੀਂ ਦੇ ਰਿਹਾ।
ਹਾਲ ਹੀ ਵਿੱਚ ਕੰਗਨਾ ਰਨੌਤ ਨੇ ਮਹਾਰਾਸ਼ਟਰ ਵਿੱਚ ਕੀਤੀ ਗਈ ਤਾਲਾਬੰਦੀ ਨੂੰ ਲੈ ਕੇ ਵੀ ਇਕ ਮੀਮ ਸ਼ੇਅਰ ਕੀਤਾ ਸੀ ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ 15 ਦਿਨਾਂ ਲਈ ਤਾਲਾਬੰਦੀ ਕਰ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਦਾ ਇਹ ਫ਼ੈਸਲਾ ਕੰਗਨਾ ਰਨੌਤ ਨੂੰ ਖ਼ਾਸ ਪਸੰਦ ਨਹੀਂ ਆਇਆ।
