ਪੀਐਮ ਮੋਦੀ ਨੇ ਕੀਤਾ 100 ਕਿਸਾਨ ਡ੍ਰੋਨ ਦਾ ਉਦਘਾਟਨ
By
Posted on

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ 100 ਸ਼ਹਿਰਾਂ ਲਈ ਕਿਸਾਨ ਡ੍ਰੋਨ ਨੂੰ ਹਰੀ ਝੰਡੀ ਦਿੱਤੀ ਹੈ। ਇਹ ਇੱਕ ਅਜਿਹੀ ਯੋਜਨਾ ਹੈ ਜੋ ਖੇਤੀ-ਕਿਸਾਨੀ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਵੇਗੀ। ਕੀਟਨਾਸ਼ਕਾਂ ਨੂੰ ਛਿੜਕਾਅ ਤੋਂ ਲੈ ਕੇ ਹੋਰ ਵੀ ਕਈ ਸੁਵਿਧਾਵਾਂ ਮਿਲਣਗੀਆਂ।

ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ 21ਵੀਂ ਸਦੀ ਦੀਆਂ ਆਧੁਨਿਕ ਖੇਤੀ ਸੁਵਿਧਾਵਾਂ ਦੀ ਦਿਸ਼ਾ ਵਿੱਚ ਇੱਕ ਨਵਾਂ ਅਧਿਆਏ ਹੈ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਹ ਸ਼ੁਰੂਆਤ ਨਾ ਕੇਵਲ ਡ੍ਰੋਨ ਸੈਕਟਰ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ ਬਲਕਿ ਅਸੀਮਿਤ ਸੰਭਾਵਨਾਵਾਂ ਲਈ ਵੀ ਅਸਮਾਨ ਵੀ ਖੋਲ੍ਹੇਗਾ।
