News

ਪੀਐਮ ਮੋਦੀ ਨੂੰ ‘ਮਨ ਕੀ ਬਾਤ’ ਸੁਣਾਉਣ ਦਿੱਲੀ ਚੱਲੇ ਲੱਖਾਂ ਕਿਸਾਨ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਸਾੜਨ ਸਬੰਧੀ ਦੇਸ਼-ਭਰ ਦੀਆਂ ਕਰੀਬ 500 ਕਿਸਾਨ ਜੱਥੇਬੰਦੀਆਂ ਦਾ ਸਾਂਝਾ ਕਿਸਾਨ ਮੋਰਚਾ ਮੋਦੀ-ਸਰਕਾਰ ਦੀ ਜ਼ਿੱਦ ਭੰਨਣ ਦੇ ਰੌਂਅ ਵਿੱਚ ਹੈ।

ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਦੇ ਲੀਡਰਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਅੜਿੱਕਾ ਨਾ ਬਣੇ, ਉਹ ਦਿੱਲੀ ਹਰ ਹੀਲੇ ਜਾਣਗੇ। ਦਸ ਦਈਏ ਕਿ ਪੰਜਾਬ ਦੇ ਕਿਸਾਨਾਂ ਨੇ ਬਰਸਾਤ ਅਤੇ ਠੰਡ ਦੇ ਮੌਸਮ ਦੇ ਬਾਵਜੂਦ ਜੋਸ਼ ਨਾਲ ਦਿੱਲੀ ਜਾਣ ਲਈ ਪੱਬਾਂ ਭਾਰ ਹਨ। ਕਿਸਾਨਾਂ ਨੇ ਪੂਰੀ ਤਿਆਰੀ ਨਾਲ ਦਿੱਲੀ ਵੱਲ ਕੂਚ ਕੀਤਾ ਹੈ।

ਰਾਸ਼ਨ, ਬਾਲਣ, ਬਰਤਨ, ਕੰਬਲਾਂ, ਤਰਪਾਲਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੇ ਪ੍ਰਬੰਧ ਦੀ ਲੋੜ ਅਨੁਸਾਰ ਪੂਰੇ ਕੀਤੇ ਜਾ ਚੁੱਕੇ ਹਨ। ਦੋ ਮਹੀਨਿਆਂ ਦਾ ਰਾਸ਼ਨ ਅਤੇ ਹਰ ਜ਼ਰੂਰਤ ਦਾ ਸਮਾਨ ਪੂਰਾ ਕਰਦਿਆਂ ਕਾਫ਼ਲੇ ਚਾਲੇ ਪਾਉਣ ਲਈ ਤਿਆਰ ਹਨ।

ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਤੋਂ ਦੂਰ ਵਾਲੇ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਕਾਫ਼ਲੇ ਇੱਕ ਦਿਨ ਪਹਿਲਾਂ ਹੀ ਰਵਾਨਾ ਹੋ ਕੇ ਵੱਖ-ਵੱਖ ਰਸਤਿਓਂ ਹਰਿਆਣਾ ਦੀਆਂ ਹੱਦਾਂ ਦੇ ਨਜ਼ਦੀਕ ਪਹੁੰਚ ਗਏ ਹਨ। ਕਿਸਾਨਾਂ ਨੇ ਦੋ ਟੁੱਕ ਸੁਣਾਈ ਕਿ ਜੇ ਰਾਹ ਵਿੱਚ ਉਹਨਾਂ ਨੂੰ ਰੋਕਿਆ ਗਿਆ ਤਾਂ ਉਹ ਉੱਥੇ ਹੀ ਡੇਰਾ ਡਾਲੋ-ਘੇਰਾ ਡਾਲੋ ਦੇ ਸੱਦੇ ਤਹਿਤ ਅਣਮਿੱਥੇ ਸਮੇਂ ਲਈ ਮੋਰਚੇ ਲਾ ਦੇਣਗੇ।

ਜਥੇਬੰਦੀਆਂ ਵੱਲੋਂ ਪਿੰਡਾਂ ‘ਚ ਘਰੋਂ-ਘਰੀਂ ਸੱਦਾ ਦਿੱਤਾ ਗਿਆ ਕਿ ਹਰ ਘਰ ‘ਚੋਂ ਘੱਟੋ-ਘੱਟ ਇੱਕ ਮੈਂਬਰ ਜਰੂਰ ਕਿਸਾਨ-ਅੰਦੋਲਨ ‘ਚ ਸ਼ਾਮਲ ਹੋਵੇ। ਖੱਟਰ ਸਰਕਾਰ ਵੱਲੋਂ ਹਰਿਆਣੇ ਦੀਆਂ ਸਰਹੱਦਾਂ-ਸੀਲ ਕਰਨ, ਹਰਿਆਣਾ ਦੇ 80 ਦੇ ਕਰੀਬ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ, ਸੜਕਾਂ ‘ਤੇ ਉੱਤਰੇ ਕਿਸਾਨਾਂ ‘ਤੇ ਪਾਣੀ ਦੀਆਂ ਵਾਛੜਾਂ ਮਾਰਨ ਅਤੇ ਕਿਸਾਨ-ਅੰਦੋਲਨ ਨੂੰ ਜ਼ਬਰ ਨਾਲ ਦਬਾਉਣ ਦੀਆਂ ਚਾਲਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਵੱਲੋਂ ਕਰੀਬ 50 ਥਾਵਾਂ ‘ਤੇ ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟਰ ਦੇ ਪੁਤਲੇ ਫੂਕੇ ਗਏ।

Click to comment

Leave a Reply

Your email address will not be published. Required fields are marked *

Most Popular

To Top