News

ਪੀਐਮ ਮੋਦੀ ਦੀ ਫਿਰੋਜ਼ਪੁਰ ਰੈਲੀ ਘਟਨਾ ਨੂੰ ਲੈ ਕੇ CM ਚੰਨੀ ਨੇ PM ਮੋਦੀ ਤੋਂ ਮੰਗੀ ਮੁਆਫ਼ੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਿਰੋਜ਼ਪੁਰ ਰੈਲੀ ਦੌਰਾਨ ਹੋਈ ਘਟਨਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਆਫ਼ੀ ਮੰਗ ਲਈ ਹੈ।

पहली प्रेस कॉन्फ्रेंस में भावुक हुए CM चन्नी, बोले- जिसके घर पर छत नहीं,  उसे कांग्रेस ने CM बनाया - Punjab chief minister Charanjit singh channi  press conference congress navjot ...

ਵੀਰਵਾਰ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਵੱਲੋਂ ਬੁਲਾਈ ਗਈ ਮੁੱਖ ਮੰਤਰੀਆਂ ਦੀ ਬੈਠਕ ’ਚ ਚੰਨੀ ਨੇ ਸ਼ਾਇਰਨਾ ਅੰਦਾਜ ’ਚ ਪ੍ਰਧਾਨ ਮੰਤਰੀ ਨੂੰ ਕਿਹਾ, ”ਤੁਮ ਸਲਾਮਤ ਰਹੋ ਕਿਆਮਤ ਤਕ, ਔਰ ਖ਼ੁਦਾ ਕਰੇ ਕਿ ਕਿਆਮਤ ਨਾ ਹੋ।” ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਤੁਸੀਂ ਸਾਡੇ ਲਈ ਸਤਿਕਾਰਯੋਗ ਹੋ।

ਤੁਸੀਂ ਪੰਜਾਬ ਆਏ ਸੀ, ਤੁਹਾਡੇ ਦੌਰੇ ਦੌਰਾਨ ਜੋ ਹੋਇਆ, ਉਸ ਦੇ ਲਈ ਮੈਨੂੰ ਅਤੇ ਸਾਨੂੰ ਦੁੱਖ ਹੈ। ਇਸ ਤੋਂ ਪਹਿਲਾਂ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਰੱਖਿਆ ’ਚ ਕੁਤਾਹੀ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ’ਤੇ ਤਿੱਖੇ ਤੰਜ ਕੱਸਦੇ ਰਹੇ ਹਨ। ਉਨ੍ਹਾਂ ਕਿਹਾ ਸੀ ਕਿ, “ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੋਈ ਕੁਤਾਹੀ ਨਹੀਂ ਹੋਈ।

ਕਿਸੇ ਨੇ ਕੰਕਰ ਤੱਕ ਨਹੀਂ ਸੁੱਟਿਆ। ਇਹ ਸਭ ਸਿਰਫ਼ ਉੱਤਰ ਪ੍ਰਦੇਸ਼ ’ਚ ਚੋਣਾਂ ਜਿੱਤਣ ਲਈ ਕੀਤਾ ਜਾ ਰਿਹਾ ਹੈ।” ਚੰਨੀ ਨੇ ਤਾਂ ਇਸ ਘਟਨਾ ਨੂੰ ਪੁਲਵਾਮਾ ਹਮਲੇ ਨਾਲ ਜੋੜਦਿਆਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਪੁਲਵਾਮਾ ’ਚ ਸਾਡੇ ਹੀ ਲੋਕ ਸ਼ਹੀਦ ਹੋਏ ਅਤੇ ਪ੍ਰਧਾਨ ਮੰਤਰੀ ਹੀਰੋ ਬਣ ਗਏ।

Click to comment

Leave a Reply

Your email address will not be published.

Most Popular

To Top