ਪੀਐਮ ਮੋਦੀ ਦਾ ਐਲਾਨ, ਸਾਰੇ ਭਾਰਤੀਆਂ ਨੂੰ ਮੁਫ਼ਤ ਲੱਗੇਗੀ ਵੈਕਸੀਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਇਸ ਮਹਾਂਮਾਰੀ ਵਿੱਚ ਅਪਣਿਆਂ ਨੂੰ ਗਵਾਇਆ ਹੈ। ਅੱਜ ਵਿਸ਼ਵ ਵਿੱਚ ਆਕਸੀਜਨ ਦੀ ਮੰਗ ਬਹੁਤ ਵੱਡੇ ਪੱਧਰ ਤੇ ਪਰ ਆਕਸੀਜਨ ਬਣਾਉਣ ਵਾਲੀਆਂ ਕੰਪਨੀਆਂ ਬਹੁਤ ਘੱਟ ਹਨ। ਉਹਨਾਂ ਅੱਗੇ ਕਿਹਾ ਕਿ 21 ਜੂਨ ਸੋਮਵਾਰ ਤੋਂ ਦੇਸ਼ ਦੇ ਹਰ ਸੂਬੇ ਵਿੱਚ 18 ਸਾਲ ਤੋਂ ਉਪਰ ਦੀ ਉਮਰ ਦੇ ਸਾਰੇ ਨਾਗਰਿਕਾਂ ਲਈ ਭਾਰਤ ਸਰਕਾਰ ਸੂਬਿਆਂ ਨੂੰ ਮੁਫ਼ਤ ਵੈਕਸੀਨ ਮੁਹੱਈਆ ਕਰਵਾਵੇਗੀ।

ਵੈਕਸੀਨ ਨਿਰਮਾਤਾਵਾਂ ਤੋਂ ਕੁਲ ਵੈਕਸੀਨ ਉਤਪਾਦਨ ਦਾ 75 ਪ੍ਰਤੀਸ਼ਤ ਹਿੱਸਾ ਭਾਰਤ ਸਰਕਾਰ ਖੁਦ ਹੀ ਖਰੀਦ ਕੇ ਸੂਬਾ ਸਰਕਾਰਾਂ ਨੂੰ ਮੁਫ਼ਤ ਦੇਵੇਗੀ। ਪੀਐਮ ਨੇ ਕਿਹਾ ਕਿ ਕਿਸੇ ਵੀ ਸੂਬਾ ਸਰਕਾਰ ਨੂੰ ਵੈਕਸੀਨ ਤੇ ਕੋਈ ਵੀ ਖਰਚ ਨਹੀਂ ਕਰਨਾ ਪਵੇਗਾ। ਹੁਣ ਤਕ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮੁਫ਼ਤ ਵੈਕਸੀਨ ਮਿਲੀ ਹੈ। ਹੁਣ 18 ਸਾਲ ਦੀ ਉਮਰ ਦੇ ਲੋਕ ਵੀ ਇਸ ਵਿੱਚ ਜੁੜ ਜਾਣਗੇ।
ਸਾਰੇ ਦੇਸ਼ਵਾਸੀਆਂ ਲਈ ਭਾਰਤ ਸਰਕਾਰ ਹੀ ਮੁਫ਼ਤ ਵੈਕਸੀਨ ਉਪਲੱਬਧ ਕਰਵਾਵੇਗੀ। ਉਹਨਾਂ ਕਿਹਾ ਕਿ ਦੇਸ਼ ਵਿੱਚ ਬਣ ਰਹੀ ਵੈਕਸੀਨ ਵਿਚੋਂ 25 ਪ੍ਰਤੀਸ਼ਤ ਪ੍ਰਾਈਵੇਟ ਸੈਕਟਰ ਦੇ ਹਸਪਤਾਲ ਸਿੱਧਾ ਲੈ ਸਕਣਗੇ, ਇਹ ਵਿਵਸਥਾ ਜਾਰੀ ਰਹੇਗੀ। ਵੈਕਸੀਨ ਦੀ ਨਿਰਧਾਰਿਤ ਕੀਮਤ ਤੋਂ ਬਾਅਦ ਇਕ ਖੁਰਾਕ ਲਈ ਵੱਧ ਤੋਂ ਵੱਧ 150 ਰੁਪਏ ਦਾ ਚਾਰਜ ਲੈ ਸਕਣਗੇ।
ਇਸ ਦੀ ਨਿਗਰਾਨੀ ਦਾ ਕੰਮ ਸਿਰਫ ਰਾਜ ਸਰਕਾਰਾਂ ਦਾ ਹੋਵੇਗਾ। ਉਹਨਾਂ ਕਿਹਾ ਕਿ ਗਰੀਬ ਕਲਿਆਣ ਯੋਜਨਾ ਨੂੰ ਦਿਵਾਲੀ ਤਕ ਵਧਾਇਆ ਗਿਆ ਹੈ। ਇਸ ਤੋਂ ਬਾਅਦ 80 ਕਰੋੜ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਮੁਫ਼ਤ ਰਾਸ਼ਨ ਮਿਲਦਾ ਰਹੇਗਾ।
