ਪੀਐਮ ਮੋਦੀ ਕਿਸਾਨਾਂ ਬਾਰੇ ਅੱਜ ਕਰਨਗੇ ‘ਮਨ ਕੀ ਬਾਤ’, ਕਿਸਾਨਾਂ ਲਈ ਕੋਈ ਹੋਵੇਗਾ ਤੋਹਫ਼ਾ ?

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਨ ਜਾ ਰਹੇ ਹਨ। ਮੋਦੀ ਦਾ ਪ੍ਰਗੋਰਾਮ ਮਨ ਕੀ ਬਾਤ ਕਿਸਾਨ ਅੰਦੋਲਨ ਦਰਮਿਆਨ ਹੋ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਕੀ ਪ੍ਰਧਾਨ ਮੰਤਰੀ ਦਾ ਅੱਜ ਦਾ ਪ੍ਰੋਗਰਾਮ ਕਿਸਾਨਾਂ ‘ਤੇ ਆਧਾਰਤ ਹੋਵੇਗਾ ਜਾਂ ਨਹੀਂ।

ਦਿੱਲੀ ਪਹੁੰਚੇ ਕਿਸਾਨਾਂ ਦੇ ‘ਮਨ ਕੀ ਬਾਤ’ ਮੋਦੀ ਕਰਨਗੇ ਜਾਂ ਨਹੀਂ। ਹਾਲਾਂਕਿ ਇਹ ਮੰਨਿਆ ਜਾ ਰਿਹਾ ਕਿ ਪੀਐਮ ਮੋਦੀ ਆਪਣੇ ਇਸ ਪ੍ਰੋਗਰਾਮ ‘ਚ ਕੋਰੋਨਾ ਵੈਕਸੀਨ ਤੇ ਦੇਸ਼ ਵਾਸੀਆਂ ਨੂੰ ਅਪਡੇਟ ਦੇ ਸਕਦੇ ਹਨ। ‘ਮਨ ਕੀ ਬਾਤ’ ਦੇ ਇਸ ਐਪੀਸੋਡ ‘ਚ ਮੋਦੀ ਇਸ ਵੇਲੇ ਦੇਸ਼ ‘ਚ ਸਭ ਤੋਂ ਵੱਡਾ ਮੁੱਦਾ ਬਣੇ ਕਿਸਾਨਾਂ ਬਾਰੇ ਕੀ ਕਹਿੰਦੇ ਹਨ।
ਸਭ ਦੀਆਂ ਨਜ਼ਰਾਂ ਇਸ ‘ਤੇ ਰਹਿਣਗੀਆਂ। ਦਸ ਦਈਏ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਦਿੱਲੀ ਕੂਚ ਕਰ ਲਿਆ ਹੈ। 27 ਨਵੰਬਰ ਯਾਨੀ ਕਿ ਕੱਲ੍ਹ ਦਿੱਲੀ ਪੁਲਿਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਪ੍ਰਦਰਸ਼ਨ ਲਈ ਦਿੱਲੀ ਵਿੱਚ ਐਂਟਰੀ ਦਿੱਤੀ ਹੈ।
