News

ਪੀਐਮ ਦੀ ਅਗਵਾਈ ’ਚ ਕਸ਼ਮੀਰੀ ਦਲਾਂ ਨਾਲ 24 ਜੂਨ ਨੂੰ ਹੋਵੇਗੀ ਸਰਬ ਪਾਰਟੀ ਬੈਠਕ

ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 24 ਜੂਨ ਨੂੰ ਦਿੱਲੀ ਵਿੱਚ ਕਸ਼ਮੀਰ ਦੇ ਆਗੂਆਂ ਨਾਲ ਸਾਂਝੀ ਬੈਠਕ ਸੱਦੀ ਹੈ। ਇਸ ਬੈਠਕ ਦਾ ਉਦੇਸ਼ ਡਿਲਿਮਿਟੇਸ਼ਨ ਦੀ ਪ੍ਰਕਿਰਿਆ ਅਤੇ ਸੂਬੇ ਵਿੱਚ ਕਰਵਾਈਆਂ ਜਾਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚਰਚਾ ਲਈ ਇਹ ਬੈਠਕ ਸੱਦੀ ਗਈ ਹੈ। ਕਸ਼ਮੀਰੀ ਰਾਜਨੀਤਿਕ ਦਲਾਂ ਦੇ ਗੁਪਕਾਰ ਗੱਠਜੋੜ ਨੇ ਕਿਹਾ ਸੀ ਕਿ ਉਹ ਕੇਂਦਰ ਨਾਲ ਗੱਲਬਾਤ ਲਈ ਤਿਆਰ ਹਨ।

India's young no longer charmed by Modi. Blame economy and ideology

ਕਸ਼ਮੀਰ ਤੋਂ ਅਗਸਤ 2019 ਵਿੱਚ ਜਦੋਂ ਆਰਟੀਕਲ 370 ਧਾਰਾ ਹਟਾਈ ਗਈ ਸੀ ਤਾਂ ਉਦੋਂ ਮੋਦੀ ਸਰਕਾਰ ਤੇ ਇਹ ਇਲਜ਼ਾਮ ਲੱਗਿਆ ਸੀ ਕਿ ਇਹ ਫ਼ੈਸਲਾ ਬਿਨਾਂ ਕਸ਼ਮੀਰੀ ਦਲਾਂ ਅਤੇ ਆਗੂਆਂ ਦੇ ਭਰੋਸੇ ਤੋਂ ਜ਼ਬਰਦਸਤੀ ਲਿਆ ਗਿਆ ਸੀ। ਸੂਤਰਾਂ ਮੁਤਾਬਕ ਇਸ ਸਾਂਝੀ ਬੈਠਕ ਲਈ ਨੈਸ਼ਨਲ ਕਾਨਫਰੰਸ ਪ੍ਰਧਾਨ ਫਾਰੁਖ ਅਬਦੁਲਾ, ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ, ਜੰਮੂ-ਕਸ਼ਮੀਰ ਅਪਣੀ ਪਾਰਟੀ ਦੇ ਅਲਤਾਫ਼ ਬੁਖਾਰੀ ਅਤੇ ਪੀਪਲਜ਼ ਕਾਨਫਰੰਸ ਦੇ ਸਯਾਦ ਲੋਨ ਨੂੰ ਅੱਜ ਇਸ ਸਰਬ ਪਾਰਟੀ ਮੀਟਿੰਗ ਲਈ ਰਸਮੀ ਸੱਦੇ ਭੇਜੇ ਜਾਣਗੇ।

ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਸ਼ਾਮਲ ਹੋਣਗੇ। ਕੁਝ ਦਿਨ ਪਹਿਲਾਂ ਪਾਕਿਸਤਾਨ ਸਰਕਾਰ ’ਤੇ ਰਸਮੀ ਬਿਆਨ ਜਾਰੀ ਕਰ ਕੇ ਕਸ਼ਮੀਰ ਵਿੱਚ ਕਿਸੇ ਵੀ ਬਦਲਾਅ ਦੇ ਇਰਾਦੇ ’ਤੇ ਅਪਣਾ ਵਿਰੋਧ ਜਤਾਇਆ ਸੀ।

ਇਸ ’ਤੇ ਭਾਰਤ ਸਰਕਾਰ ਨੇ ਇਕ ਬਿਆਨ ਜਾਰੀ ਕੀਤਾ ਸੀ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਜਿਸ ਵਿੱਚ ਪਾਕਿਸਤਾਨ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਸੂਤਰਾਂ ਮੁਤਾਬਕ ਸਰਕਾਰ ਦੇ ਇਸ ਸਰਬ ਪਾਰਟੀ ਬੈਠਕ ਵਿੱਚ ਸ਼ਾਮਲ ਹੋਣ ਨਾ ਹੋਣ ’ਤੇ ਗੁਪਕਾਰ ਗਠਜੋੜ ਦੇ ਲੀਡਰ ਜਲਦ ਫ਼ੈਸਲਾ ਲੈਣਗੇ।      

Click to comment

Leave a Reply

Your email address will not be published.

Most Popular

To Top