Punjab

ਪੀਆਰਟੀਸੀ ਦੇ ਰੋਡਵੇਜ਼ ’ਚ ਰਲੇਵੇਂ ਨੂੰ ਲੈ ਕੇ ਅੱਜ ਹੋ ਸਕਦਾ ਹੈ ਫ਼ੈਸਲਾ!

ਚੰਡੀਗੜ੍ਹ: ਪੰਜਾਬ ਸਰਕਾਰ ਅੱਜ ਪੈਪਸੂ ਰੋਡ ਟਰਾਂਸਪੋਰਟ ਕਾਰਪੋਰਸ਼ਨ ਦੇ ਪੰਜਾਬ ਰੋਡਵੇਜ਼ ਵਿੱਚ ਰਲੇਵੇਂ ਨੂੰ ਲੈ ਕੇ ਅੱਜ ਫ਼ੈਸਲਾ ਲੈ ਸਕਦੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਸ ਦੀ ਜ਼ਮੀਨੀ ਹਕੀਕਤ ਜਾਨਣ ਲਈ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ।

ਇਸ ਮੀਟਿੰਗ ਦੀ ਰਿਪੋਰਟ ਸੁਰੇਸ਼ ਕੁਮਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਜਾਵੇਗੀ। ਦੂਜੇ ਪਾਸੇ ਸਰਕਾਰ ਦੇ ਇਸ ਫ਼ੈਸਲੇ ਦਾ ਰੋਡਵੇਜ ਅਤੇ ਪਨਬੱਸ ਦੀਆਂ ਮੁਲਾਜ਼ਮ ਯੂਨੀਅਨਾਂ ਨੇ ਵਿਰੋਧ ਕਰਦਿਆਂ ਆਰ-ਪਾਰ ਦੀ ਲੜਾਈ ਦੀ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ: ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਅਮਰੀਕਾ ਵੱਲੋਂ ਵੱਡਾ ਸਨਮਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਅਤੇ ਪਨਬਸ ਦਾ 1800 ਦੇ ਕਰੀਬ ਬੱਸਾਂ ਦਾ ਫਲੀਟ ਹੈ ਜਦਕਿ ਪੀਆਰਟੀਸੀ ਦੀਆਂ ਲਗਭਗ 890 ਬੱਸਾਂ ਦੱਸੀਆਂ ਜਾਂਦੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੀਆਰਟੀਸੀ ਲੰਬੇ ਸਮੇਂ ਤੋਂ ਘਾਟੇ ਵਿੱਚ ਚੱਲ ਰਹੀ ਹੈ ਅਤੇ ਅਪ੍ਰੈਲ 2014 ਤੋਂ ਹਰ ਮਹੀਨੇ ਸਰਕਾਰ ਨੂੰ ਸਾਢੇ 4 ਕਰੋੜ ਵਿੱਤੀ ਮਦਦ ਵੱਜੋਂ ਦੇ ਰਹੀ ਹੈ। ਇਸ ਦੇ ਉਲਟ ਰੋਡਵੇਜ਼ ਮੁਨਾਫ਼ੇ ਵਿੱਚ ਹੈ ਪਰ ਸਰਕਾਰ ਵੱਲੋਂ ਰੋਡਵੇਜ਼ ਨੂੰ ਕਰੀਬ 100 ਕਰੋੜ ਰੁਪਏ ਦੇ ਘਾਟੇ ਵਿੱਚ ਦਸਿਆ ਜਾ ਰਿਹਾ ਹੈ।   

 

Click to comment

Leave a Reply

Your email address will not be published. Required fields are marked *

Most Popular

To Top