News

ਪਿੱਠ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕਾ

ਅੱਜ ਦੇ ਸਮੇਂ ਵਿੱਚ ਲੋਕਾਂ ਤੇ ਕੰਮ ਦਾ ਦਬਾਅ ਇੰਨਾ ਜ਼ਿਆਦਾ ਪੈ ਚੁੱਕਾ ਹੈ ਕਿ ਉਹ ਅਪਣੇ ਲਈ ਵੀ ਸਮਾਂ ਕੱਢਣਾ ਭੁੱਲ ਜਾਂਦੇ ਹਨ। ਕੰਮ ਦਾ ਭਾਰ ਜ਼ਿਆਦਾ ਹੋਣ ਕਾਰਨ ਲੋਕ ਇਕੋ ਜਗ੍ਹਾ ਤੇ ਘੰਟਿਆਂਬੱਧੀ ਬੈਠੇ ਰਹਿੰਦੇ ਹਨ। ਕੋਰੋਨਾ ਤੋਂ ਬਚਣ ਲਈ ਪੂਰੀ ਦੁਨੀਆ ਦੇ ਬਹੁਤ ਸਾਰੇ ਲੋਕ ਅਪਣੇ ਦਫ਼ਤਰ ਦਾ ਕੰਮ ਘਰ ਤੋਂ ਕਰ ਰਹੇ ਹਨ।

ਕੁਰਸੀ ਤੇ ਬੈਠਣ ਕਾਰਨ ਪਿੱਠ ਅਕੜ ਜਾਂਦੀ ਹੈ ਜਿਸ ਨਾਲ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਅਪਣੇ ਬੈਠਣ ਦੇ ਢੰਗ ਵਿੱਚ ਕੁੱਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ। ਘਰੋਂ ਕੰਮ ਕਰਨ ਨਾਲ ਲੋਕਾਂ ਨੂੰ ਪਿੱਠ ਦਰਦ ਦੀ ਸਮੱਸਿਆ ਹੋ ਰਹੀ ਹੈ।

ਪਿੱਠ ਦਰਦ ਤੋਂ ਛੁਟਕਾਰਾ

ਘਰ ਤੋਂ ਦਫ਼ਤਰ ਦਾ ਕੰਮ ਕਰਦੇ ਸਮੇਂ ਸਹੀ ਤਰ੍ਹਾਂ ਕੰਮ ਕਰਨ ਲਈ ਬੈਠਣ ਦਾ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ। ਇਸਤਰੇ ਤੇ ਕੰਮ ਕਰਨਾ ਜਾਂ ਵਿੰਗੇ ਟੇਢੇ ਬੈਠਣਾ ਤੁਹਾਡੀ ਪਿੱਠ ਵਿੱਚ ਬਹੁਤ ਜ਼ਿਆਦਾ ਦਰਦ ਦਾ ਕਾਰਨ ਹੋ ਸਕਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਉਚਾਈ ਵਾਲੀ ਕੁਰਸੀ ਤੇ ਮੇਜ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਟੇਬਲ ਦੀ ਉਚਾਈ ਮੀਡੀਅਮ ਹੋਣੀ ਚਾਹੀਦੀ ਹੈ ਨਹੀਂ ਤਾਂ ਪਿੱਠ ਦਰਦ ਵਰਗੀ ਸਮੱਸਿਆ ਹੋ ਸਕਦੀ ਹੈ।

ਵਿਚਕਾਰ ਜਾਗਿੰਗ ਜ਼ਰੂਰੀ

ਜਦੋਂ ਅਸੀਂ ਦਫ਼ਤਰ ਵਿੱਚ ਕੰਮ ਕਰਦੇ ਹਾਂ ਤਾਂ ਅਕਸਰ ਉੱਠਦੇ ਰਹਿੰਦੇ ਹਾਂ ਜਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜੀ ਸੈਰ ਕਰਦੇ ਹਾਂ, ਉਸੇ ਤਰ੍ਹਾਂ ਤੁਹਾਨੂੰ ਘਰ ਵਿੱਚ ਵੀ ਥੋੜੀ ਸੈਰ ਕਰਨੀ ਚਾਹੀਦੀ ਹੈ। WHO ਦੀ ਗਾਈਡ ਲਾਈਨਾਂ ਅਨੁਸਾਰ, ਤੁਹਾਨੂੰ ਹਰ 30 ਮਿੰਟਾਂ ਵਿੱਚ ਘੱਟੋ ਘੱਟ 3 ਮਿੰਟ ਦੀ ਬਰੇਕ ਲੈਣੀ ਚਾਹੀਦੀ ਹੈ।

ਇਸ ਸਮੇਂ ਦੇ ਦੌਰਾਨ, ਆਪਣੀ ਸੀਟ ਤੋਂ ਉਠੋ ਅਤੇ ਲਗਭਗ 30 ਕਦਮਾਂ ਲਈ ਤੁਰੋ ਅਤੇ ਆਪਣੇ ਸਰੀਰ ਨੂੰ ਥੋੜ੍ਹਾ ਜਿਹਾ ਖਿੱਚੋ। ਕਾਫ਼ੀ ਪਾਣੀ ਪੀਓ ਅਤੇ ਫਿਰ ਇਸ ਦੀ ਆਦਤ ਪਾਓ।

30 ਮਿੰਟ ਕਸਰਤ

ਕਸਰਤ ਕਰਨ ਨਾਲ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਰੋਜ਼ਾਨਾ ਘੱਟੋ ਘਟ 30 ਮਿੰਟ ਕਸਰਤ ਕਰਨੀ ਚਾਹੀਦੀ ਹੈ। ਸਾਰਾ ਦਿਨ ਘਰ ਰਹਿਣ ਕਰ ਕੇ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ। ਘਰ ਵਿੱਚ ਥੋੜੀ ਜਿਹੀ ਕਸਰਤ ਕਰਨ ਨਾਲ ਭੋਜਨ ਹਜ਼ਮ ਹੋ ਜਾਂਦਾ ਹੈ ਅਤੇ ਹੱਡੀਆਂ ਸਿਹਤਮੰਦ ਰਹਿੰਦੀਆਂ ਹਨ।

ਸਮੇਂ-ਸਮੇਂ ਪਾਣੀ ਪੀਣਾ

ਅਕਸਰ ਲੋਕ ਦਫ਼ਤਰ ਵਿੱਚ ਜ਼ਿਆਦਾ ਪਾਣੀ ਪੀਂਦੇ ਹਨ ਜਦਕਿ ਉਹ ਘਰ ਵਿੱਚ ਘੱਟ ਪਾਣੀ ਪੀਂਦੇ ਹਨ। ਘੱਟ ਪਾਣੀ ਪੀਣ ਨਾਲ ਸਿਰ ਦਰਦ, ਕਮਰ ਦਰਦ ਆਦਿ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਘਰ ਵਿੱਚ ਕੰਮ ਕਰਨ ਲੱਗਿਆਂ ਦਫ਼ਤਰ ਵਾਂਗ, ਇਕ ਪਾਣੀ ਦੀ ਬੋਤਲ ਅਪਣੇ ਕੋਲ ਰੱਖੋ ਅਤੇ ਲਗਾਤਾਰ ਪਾਣੀ ਪੀਓ। ਦਿਨ ਵਿੱਚ ਘੱਟੋ-ਘੱਟ 3 ਲੀਟਰ ਪਾਣੀ ਪੀਓ।

Click to comment

Leave a Reply

Your email address will not be published. Required fields are marked *

Most Popular

To Top