News

ਪਿੰਡ ਬਾਦਲ ਵਿਖੇ ਫੜੀ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ, ਦੋ ਵਿਅਕਤੀ ਗ੍ਰਿਫ਼ਤਾਰ

ਆਬਕਾਰੀ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਬਾਦਲ ਵਿਖੇ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਤੇ ਅਚਨਚੇਤੀ ਛਾਪਾ ਮਾਰਿਆ ਗਿਆ। ਛਾਪਾ ਜੁਆਇੰਟ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਦੀ ਨਿਗਰਾਨੀ ਹੇਠ ਮਾਰਿਆ ਗਿਆ ਹੈ।

ਪਿੰਡ ਬਾਦਲ 'ਚ ਐਕਸਾਈਜ਼ ਵਿਭਾਗ ਦੀ ਰੇਡ, ਅਕਾਲੀ ਲੀਡਰ ਦੀ ਥਾਂ ਤੋਂ ਵੱਡੀ ਮਾਤਰਾ 'ਚ ਨਕਲੀ ਸ਼ਰਾਬ ਬਰਾਮਦ, ਦੇਖੋ ਤਸਵੀਰਾਂ 

ਜਾਣਕਾਰੀ ਮੁਤਾਬਕ ਛਾਪੇਮਾਰੀ ਦੌਰਾਨ ਵਿਭਾਗ ਨੂੰ ਗੈਰ ਕਾਨੂੰਨੀ ਫੈਕਟਰੀ ਵਿੱਚੋਂ ਭਾਰੀ ਮਾਤਰਾ ’ਚ ਖਾਲੀ ਬੋਤਲਾਂ,  ਐਕਸਟਰਾ ਨਿਊਟਰਲ ਅਲਕੋਹਲ, 1500 ਲੀਟਰ ਸ਼ਰਾਬ, ਰਾਇਲ  ਸਟੈਗ, ਇੰਪੀਰੀਅਲ ਬਲਿਉ, ਬਲਿਉ ਲੈਗਸੀ, ਬਲਿਊ ਕੈਟ, ਰਾਇਲ ਸ਼ਾਟ, ਬਿਨਾ ਲੈਵਲ ਤੋਂ ਬੋਤਲਾਂ, ਬਿੱਗ ਬੈਰਿਲ, ਕਰਾਉਨ ਐਂਡ ਬੈਰਿਲ ਸ਼ਰਾਬ ਦੇ ਸਟਿਕਰਾਂ ਸਣੇ ਹਰਿਆਣਾ, ਸਿੱਕਮ, ਦਮਨ ਅਤੇ ਦਿਊ ਦੀ ਸ਼ਰਾਬ ਦੇ ਸਟਿਕਰ, ਨਕਲੀ ਹੈਲੋਗ੍ਰਾਮ ਅਤੇ ਭਾਰੀ ਮਾਤਰੀ ਵਿੱਚ ਢੱਕਣ ਵੀ ਬਰਾਮਦ ਕੀਤੇ ਹਨ।

ਉਧਰ ਫੈਕਟਰੀ ਦੀਆਂ ਕੁੱਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਰੇਡ ਦੌਰਾਨ ਪੁਲਿਸ ਨੇ ਨਜਾਇਜ ਫੈਕਟਰੀ ਦੇ ਮੈਨੇਜਰ 45 ਸਾਲਾ ਆਨੰਦ ਸ਼ਰਮਾ ਅਤੇ ਉਸ ਦੇ ਇੱਕ ਸ਼ਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ,  ਦੱਸਿਆ ਜਾ ਰਿਹਾ ਕਿ ਬਾਦਲ ਪਿੰਡ ਦੇ ਨਜ਼ਦੀਕ ਇਕ ਬੋਟਿੰਗ ਪਲਾਂਟ ਦੀ ਆੜ ਵਿੱਚ ਇਹ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਦਾ ਧੰਦਾ ਚਲਾਇਆ ਜਾ ਰਿਹੈ ਸੀ, ਫਿਲਹਾਲ ਸ਼ਰਾਬ ਫੈਕਟਰੀ ਖਿਲਾਫ ਕੇਸ ਦਰਜ ਕਰ ਲਿਆ ਗਿਐ, ਅਤੇ ਮਾਮਲਾ ਦੀ ਜਾਂਚ ਕੀਤੀ ਜਾਰੀ ਹੈ।

Click to comment

Leave a Reply

Your email address will not be published.

Most Popular

To Top