Punjab

ਪਿੰਡ ਦੌਣ ਕਲਾਂ ਦੇ ਕਿਸਾਨਾਂ ਨੇ ਘੇਰੀ ‘ਆਜ ਤੱਕ’ ਦੀ ਟੀਮ ਐਂਕਰ ਸਣੇ ਕੈਮਰਾਮੈਨ ਤੇ ਟੀਮ ਨੂੰ ਬਣਾਇਆ ਬੰਦੀ

ਦੇਸ਼ ਦੇ ਨੈਸ਼ਨਲ ਮੀਡੀਆ ਤੇ ਅਕਸਰ ਬੇਤੁਕੀਆਂ ਖਬਰਾਂ ਦਿਖਾਉਣ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ ਪਰ ਹਮੇਸ਼ਾ ਹੀ ਨੈਸ਼ਨਲ ਮੀਡੀਆ ਲੋਕਾਂ ਦੇ ਸਵਾਲਾਂ ਦੇ ਜਵਾਬ ਨਾ ਦੇ ਕੇ ਕਿਵੇਂ ਨਾ ਕਿਵੇਂ ਬਚਦਾ ਰਹਿੰਦਾ ਹੈ। ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਕਿਸਾਨ ਖੇਤੀ ਕਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਹਨ।

ਨੈਸ਼ਨਲ ਮੀਡੀਆ ਤੇ ਕਿਸਾਨਾਂ ਬਾਰੇ ਕੁੱਝ ਵੀ ਨਾ ਬੋਲਣ ਜਾਂ ਲਿਖਣ ਤੋਂ ਪਰੇ, ਬਾਲੀਵੁੱਡ ਦੀਆਂ ਖਬਰਾਂ ਨੂੰ ਉਛਾਲਣ ਦੇ ਦੋਸ਼ ਵੀ ਲੱਗ ਰਹੇ ਨੇ, ਜਿਸ ਤੋਂ ਬਾਅਦ ਹੁਣ ਕਿਸਾਨਾਂ ਦਾ ਗੁੱਸਾ ਨੈਸ਼ਨਲ ਮੀਡੀਆ ਤੇ ਫੁੱਟਣ ਲੱਗਿਆ ਹੈ। ਪਿੰਡ ਦੌਣ ਕਲਾਂ ਦੇ ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਦੀ ਖਬਰ ਕਰਨ ਪਹੁੰਚੀ ਚੈਨਲ ਆਜ ਤੱਕ ਟੀਮ ਦੀ ਕਿਸਾਨਾਂ ਨੇ ਨਾ ਸਿਰਫ ਘੇਰਾਬੰਦੀ ਕੀਤੀ, ਸਗੋਂ ਉਨ੍ਹਾਂ ਤੇ ਗਲਤ ਖਬਰਾਂ ਦਿਖਾਉਣ ਦਾ ਇਲਜ਼ਾਮ ਲਾਉਂਦਿਆਂ ਉਨਾਂ ਕੋਲੋਂ ਮੁਆਫੀ ਵੀ ਮੰਗਵਾਈ ਗਈ।

ਕਿਸਾਨਾਂ ਦਾ ਦੋਸ਼ ਸੀ ਕਿ ਆਜ ਤੱਕ ਇੱਕ ਵਿਕਾਊ ਚੈਨਲ ਹੈ ਅਤੇ ਕਿਸਾਨੀ ਸੰਘਰਸ਼ ਨੂੰ ਦਿਖਾਉਣ ਦੀ ਬਜਾਇ ਪਰਾਲੀ ਸਾੜਨ ਜਾਂ ਅਜਿਹੀਆਂ ਹੀ ਹੋਰ ਖਬਰਾਂ ਦਿਖਾ ਕੇ ਕਿਸਾਨਾਂ ਨੂੰ ਬਦਨਾਮ ਕਰ ਰਿਹਾ ਹੈ। ਉਧਰ ਇਸ ਘਟਨਾ ਤੋਂ ਬਾਅਦ ਆਜ ਤੱਕ ਦੀ ਟੀਮ ਕਿਸਾਨਾਂ ਤੋਂ ਮੁਆਫੀ ਮੰਗ ਵੀ ਦਿਖਾਈ ਦਿੱਤੀ, ਜਿਨ੍ਹਾਂ ਨੂੰ ਬਾਅਦ ਵਿੱਚ ਕਿਸਾਨਾਂ ਨੇ ਰਿਹਾਅ ਕਰ ਦਿੱਤਾ।

ਇਸ ਘਟਨਾ ਨੂੰ ਦੇਖ ਕਿ ਇੱਕ ਗੱਲ ਤਾਂ ਪੱਕੀ ਜਾਪਦੀ ਹੈ ਕਿ ਨੈਸ਼ਨਲ ਮੀਡੀਆ ਖਿਲਾਫ ਕਿਸਾਨਾਂ ਦਾ ਰੋਹ, ਵੱਡੇ ਪੂੰਜੀਪਤੀਆਂ ਜਿੰਨਾਂ ਹੀ ਹੈ, ਜਿਹਨਾਂ ਤੇ ਕਿ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੇ ਦੋਸ਼ ਲੱਗ ਰਹੇ ਨੇ, ਅਤੇ ਉਨ੍ਹਾਂ ਦੇ ਕਾਰੋਬਾਰਾਂ ਦਾ ਵਿਰੋਧ ਅਤੇ ਬਾਇਕਾਟ ਕੀਤਾ ਜਾ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top