News

ਪਿੰਡਾਂ ‘ਚ ਜੀਓ ਦੇ ਟਾਵਰਾਂ ਦਾ ਕੱਟਿਆ ਜਾ ਰਿਹਾ ਕੁਨੈਕਸ਼ਨ, ਕਾਰਪੋਰੇਟ ਘਰਾਣਿਆਂ ਖਿਲਾਫ਼ ਹੋ ਰਹੇ ਨੇ ਪ੍ਰਦਰਸ਼ਨ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਤੇਜ਼ ਹੋ ਰਿਹਾ ਹੈ। ਕਿਸਾਨ ਹੁਣ ਕਾਰਪੋਰੇਟ ਘਰਾਣਿਆਂ ਦਾ ਪੂਰਨ ਤੋਰ ‘ਤੇ ਬਾਈਕਾਟ ਕਰ ਰਹੇ ਹਨ। ਕਿਸਾਨਾਂ ਵੱਲੋਂ ਰੀਲਾਇੰਸ ਦੇ ਪੈਟਰੋਲ ਪੰਪ, ਮਾਲਜ਼ ਅੱਗੇ ਧਰਨਾ ਤਾਂ ਪਹਿਲਾਂ ਹੀ ਦਿੱਤਾ ਜਾ ਰਿਹਾ ਹੈ।

ਪਰ ਹੁਣ ਕਿਸਾਨਾਂ ਵੱਲੋਂ ਜੀਓ ਦੀਆਂ ਸੀਮਾ ਨੂੰ ਪੋਰਟ ਕਰਵਉਣ ਦੇ ਨਾਲ ਇੱਕ ਨਵੀਂ ਕੰਮ ਸ਼ੂਰੁ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਹੁਣ ਪਿੰਡਾਂ ਪਿੰਡਾਂ ‘ਚ ਜੀਓ ਟਾਵਰਾਂ ਦੇ ਬਿਜਲੀ ਕੁਨੈਂਕਸ਼ਨ ਕੱਟੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਮੋਗੇ ਦੇ ਪਿੰਡ ਡਗਰੂ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸਾਨਾਂ ਨੇ ਰਿਲਾਇੰਸ ਜੀਓ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ।

ਇਸ ਦੌਰਾਨ ਨੌਜਵਾਨ ਨੇ ਕਿਹਾ ਹੈ ਕਿ ਲੰਮੇ ਸਮੇਂ ਤੋਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਪਰ ਮੋਦੀ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ  ਜਿਸ ਦੇ ਵਿਰੋਧ ‘ਚ ਜੀਓ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਅਤੇ ਜੀਓ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ।

ਨੌਜਵਾਨ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਵੱਡੀ ਗਿਣਤੀ ‘ਚ ਬਜ਼ੁਰਗ, ਨੌਜਵਾਨ ਸ਼ਹੀਦੀਆਂ ਦੇ ਰਹੇ ਹਨ ਪਰ ਮੋਦੀ ਸਰਕਾਰ ਵੱਲੋਂ ਇਸਦੇ ਬਾਵਜੂਦ ਵੀ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਉਸ ਨੇ ਕਿਹਾ ਹੈ ਕਿ ਪਿੰਡ ਡਗਰੂ ਦੇ ਲੋਕਾਂ ਵੱਲੋਂ ਜੀਓ ਸਿਮਾਂ ਨੂੰ ਪੋਰਟ ਵੀ ਕਰਵਾਇਐ ਗਿਆ ਤਾਂ ਜੋ ਮੋਦੀ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕੇ।

Click to comment

Leave a Reply

Your email address will not be published. Required fields are marked *

Most Popular

To Top