News

ਪਿਤਾ ਦੀ ਲਾਸ਼ ਮੰਗਣੀ ਪਈ ਮਹਿੰਗੀ, ਕੋਰੋਨਾ ਕਾਰਨ ਹੋਈ ਸੀ ਨੌਜਵਾਨ ਦੇ ਪਿਤਾ ਦੀ ਮੌਤ

ਮੱਧ ਪ੍ਰਦੇਸ਼ ਹਸਪਤਾਲ ਤੋਂ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਮੱਧਪ੍ਰਦੇਸ਼ ਦੇ ਬਾਲਾਘਾਟ ਦੇ ਸਰਕਾਰੀ ਹਸਪਤਾਲ ਦਾ ਸੀ.ਐੱਮ.ਓ ਹਸਪਤਾਲ ਦਾ ਸੀ.ਐੱਮ.ਓ. ਇਕ ਨੌਜਵਾਨ ਦੇ ਧੜਾ-ਧੜ ਥੱਪੜ ਮਾਰ ਰਿਹਾ ਹੈ। ਹਸਪਤਾਲ ਦਾ ਸੀ.ਐੱਮ.ਓ. ਸਿਰਫ ਇਸ ਕਾਰਨ ਚਿੜ ਗਿਆ ਕਿਉਂਕ ਪਰਿਵਾਰ ਵਾਰ-ਵਾਰ ਉਨ੍ਹਾਂ ਕੋਲੋਂ ਆਪਣੇ ਪਿਤਾ ਦੀ ਲਾਸ਼ ਮੰਗ ਰਿਹਾ ਸੀ, ਜਿਸ ਤੋਂ ਗੁੱਸੇ ਵਿੱਚ ਆਏ ਸੀ.ਐੱਮ.ਓ. ਆਪਣਾ ਆਪਾ ਖੋ ਬੈਠੇ ਅਤੇ ਪਰਿਵਾਰ ਦੇ ਨੌਜਵਾਨ ਪੁੱਤਰ ਨੂੰ ਪੁਲਿਸ ਦੀ ਮੌਜ਼ੂਦਗੀ ਵਿੱਚ ਹੀ ਬੁਰੀ ਤਰ੍ਹਾਂ ਕੁੱਟਿਆ।

ਅਸਲ ਵਿੱਚ ਨੌਜਵਾਨ ਨੂੰ ਕੁੱਟ ਰਹੇ ਇਸ ਸੀ.ਐਮ.ਓ. ਦਾ ਨਾ ਦਵੇਂਦਰ ਕੁਮਾਰ ਮਰਸਕੋਲੇ ਦੱਸਿਆ ਜਾ ਰਿਹਾ ਹੈ ਅਤੇ ਨੌਜਵਾਨ ਨੇ ਦਵੇਂਦਰ ਕੁਮਾਰ ਕੋਲੋਂ ਆਪਣੇ ਪਿਤਾ ਦੀ ਲਾਸ਼ ਮੰਗੀ ਸੀ, ਜਿਸ ਦੀ ਕਿ ਮੌਤ ਕੋਰੋਨਾ ਕਾਰਨ ਹੋਈ ਸੀ। ਪਰਿਵਾਰ ਨੂੰ ਕੋਰੋਨਾ ਪ੍ਰੋਟੋਕੋਲ ਦਾ ਪਤਾ ਨਹੀਂ ਸੀ ਅਤੇ ਉਹ ਹਸਪਤਾਲ ਤੋਂ ਲਾਸ਼ ਲੈਣ ਦੀ ਜ਼ਿੱਦ ਕਰਨ ਲੱਗੇ।

ਜਦਕਿ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਕੋਰੋਨਾ ਮਰੀਜ਼ਾਂ ਦੀ ਲਾਸ਼ ਪਰਿਵਾਰ ਨੂੰ ਨਹੀਂ ਦਿੱਤੀ ਜਾਂਦੀ ਅਤੇ ਪ੍ਰਸਾਸ਼ਨ ਹੀ ਉਨ੍ਹਾਂ ਦਾ ਸਸਕਾਰ ਕਰੇਗਾ। ਪਰ ਇਸ ਦੌਰਾਨ ਦੋਵਾਂ ਧਿਰਾਂ ਵਿੱਚ ਬਹਿਸਬਾਜ਼ੀ ਤੇਜ਼ ਹੋ ਗਈ ਅਤੇ ਸੀ.ਐੱਮ.ਓ. ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ।

ਅਜਿਹੇ ਵਿੱਚ ਤਸਵੀਰਾਂ ਸੱਚਮੁੱਚ ਹੀ ਸ਼ਰਮਸਾਰ ਕਰ ਦੇਣ ਵਾਲੀਆਂ ਹਨ। ਅਜਿਹੀ ਭਿਆਨਕ ਮਹਾਂਮਾਰੀ ਦੌਰਾਨ ਜਦੋਂ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਰਦਾ ਦੇਖ ਰਹੇ ਹਨ। ਉਨ੍ਹਾਂ ਦੀਆਂ ਲਾਸ਼ਾਂ ਦੇ ਮੂੰਹ ਦੇਖਣ ਤੱਕ ਨੂੰ ਤਰਸ ਰਹੇ ਹਨ। ਅਜਿਹੇ ਅਧਿਕਾਰੀ ਆਪਣੇ ਆਹੁਦਿਆਂ ਦੀ ਗਰਦ ਲੋਕਾਂ ‘ਤੇ ਝਾੜ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top