News

ਪਿਤਾ ਦੀਆਂ ਅੱਖਾਂ ਸਾਹਮਣੇ ਸਿੱਧੂ ਮੂਸੇਵਾਲਾ ’ਤੇ ਹੋਇਆ ਹਮਲਾ, ਕੀਤੇ ਹੈਰਾਨੀਜਨਕ ਖੁਲਾਸੇ, FIR ਦਰਜ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਹੱਤਿਆ ਮਗਰੋਂ ਸਦਰ ਥਾਣਾ ਮਾਨਸਾ  ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੂਸੇਵਾਲਾ ਦੇ ਪਿਤਾ ਦੇ ਬਿਆਨ ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪਿਤਾ ਦੇ  ਬਿਆਨ ਮੁਤਾਬਕ ਮੂਸੇਵਾਲਾ ਨੂੰ ਕਈ ਗੈਂਗਸਟਰ ਫਿਰੌਤੀ ਲਈ ਫੋਨ ਤੇ ਧਮਕੀਆਂ ਭੇਜਦੇ ਸੀ। ਉਹਨਾਂ ਦੱਸਿਆ ਕਿ ਲੌਰੈਂਸ ਬਿਸ਼ਨੋਈ ਗੈਂਗ ਨੇ ਵੀ ਉਸ ਨੂੰ ਕਈ ਵਾਰ ਧਮਕੀ ਦਿੱਤੀ ਸੀ।

ਇਸ ਲਈ ਸਿੱਧੂ ਨੇ ਇੱਕ ਬੁਲਟਪਰੂਫ ਫਾਰਚੂਨਰ ਗੱਡੀ ਵੀ ਰੱਖੀ ਹੋਈ ਸੀ। ਪਿਤਾ ਨੇ ਐਫਆਈਆਰ ਵਿੱਚ ਦੱਸਿਆ ਕਿ ਐਤਵਾਰ ਨੂੰ ਉਸ ਦਾ ਪੁੱਤਰ ਘਰੋਂ ਦੋ ਦੋਸਤਾਂ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨਾਲ ਥਾਰ ਗੱਡੀ ਵਿੱਚ ਨਿਕਲਿਆ ਸੀ। ਉਹ ਆਪਣੇ ਗਨਮੈਨ ਅਤੇ ਬੁਲਟਪਰੂਫ ਗੱਡੀ ਨਹੀਂ ਲੈ ਕੇ ਗਿਆ ਸੀ।

ਪਿਤਾ ਨੇ ਐਫਆਈਆਰ ਵਿੱਚ ਬਿਆਨ ਕੀਤਾ ਕਿ ਉਹ ਸਿੱਧੂ ਮੂਸੇਵਾਲਾ ਦੇ ਪਿੱਛੇ ਉਸ ਦੇ ਸਰਕਾਰੀ ਗਨਮੈਨ ਲੈ ਕੇ ਦੂਜੀ ਗੱਡੀ ਵਿੱਚ ਗਿਆ ਸੀ। ਰਸਤੇ ਵਿੱਚ ਉਹਨਾਂ ਨੇ ਇੱਕ ਕਰੋਲਾ ਗੱਡੀ ਨੂੰ ਮੂਸੇਵਾਲਾ ਦੀ ਥਾਰ ਦਾ ਪਿੱਛਾ ਕਰਦੇ ਦੇਖਿਆ। ਪਿਤਾ ਨੇ ਦੱਸਿਆ ਕਿ ਉਸ ਗੱਡੀ ਵਿੱਚ ਚਾਰ ਨੌਜਵਾਨ ਸਵਾਰ ਸੀ।

ਜਦੋਂ ਸਿੱਧੂ ਦੀ ਥਾਰ ਜਵਾਹਰਕੇ ਪਿੰਡ ਦੀ ਫਿਰਨੀ ਦੇ ਕੋਲ ਪਹੁੰਚੀ ਤਾਂ ਉੱਥੇ ਇੱਕ ਸਫੇਦ ਰੰਗ ਦੀ ਬੁਲੈਰੋ ਗੱਡੀ ਪਹਿਲਾਂ ਤੋਂ ਉਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਵਿੱਚ ਵੀ ਚਾਰ ਨੌਜਵਾਨ ਸਵਾਰ ਸੀ। ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਜਿਦਾਂ ਹੀ ਸਿੱਧੂ ਦੀ ਥਾਰ ਬੁਲੈਰੋ ਗੱਡੀ ਕੋਲ ਪਹੁੰਚੀ ਤਾਂ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ। ਇਸ ਤੋਂ ਬਾਅਦ ਕੋਰੋਲਾ ਗੱਡੀ ਅਤੇ ਬੁਲੈਰੋ ਵਿੱਚ ਸਵਾਰ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਪਿਤਾ ਨੇ ਦੱਸਿਆ ਕਿ ਉਹਨਾਂ ਨੇ ਮੌਕੇ ਤੇ ਪਹੁੰਚ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਪਿਤਾ ਨੇ ਕਿਹਾ ਕਿ ਉਹ ਮੂਸੇਵਾਲਾ ਅਤੇ ਗੱਡੀ ਵਿੱਚ ਸਵਾਰ ਉਸ ਦੇ ਦੋ ਦੋਸਤਾਂ ਨੂੰ ਮਾਨਸਾ ਸਿਵਲ ਹਸਪਤਾਲ ਲੈ ਗਿ। ਉਥੇ ਉਸ ਦੇ ਪੁੱਤਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸ ਦਈਏ ਕਿ ਇਸ ਕਤਲ ਮਾਮਲੇ ਵਿੱਚ ਪੁਲਿਸ ਨੇ ਕਤਲ, ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।

Click to comment

Leave a Reply

Your email address will not be published.

Most Popular

To Top