Punjab

ਪਾਵਰਕਾਮ ਨੇ ਸ਼ੁਰੂ ਕੀਤੇ ਬਿਜਲੀ ਕੱਟ, ਨਵੰਬਰ ਤੋਂ ਗੰਭੀਰ ਹੋ ਸਕਦੇ ਨੇ ਹਾਲਾਤ

ਪੰਜਾਬ ਵਿੱਚ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਦਾ ਸੰਕਟ ਹਲ ਨਾ ਹੋਣ ਕਾਰਨ ਵਿੱਤੀ ਸੰਕਟ ਵਿੱਚ ਫਸੇ ਪੰਜਾਬ ਬਿਜਲੀ ਨਿਗਮ ਲਿਮਟਿਡ ਨੇ ਬਿਜਲੀ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਪਾਵਰਕਾਮ ਦੀ ਅਪਣੀ ਸਰਕਾਰੀ ਰਿਪੋਰਟ ਵਿੱਚ ਕਟ ਲਗਾਉਣ ਦੀ ਗੱਲ ਮੰਨੀ ਗਈ ਹੈ ਜਦਕਿ ਸੀਐਮਡੀਏ ਵੇਣੂ ਪ੍ਰਸਾਦ ਨੇ ਵੀ ਮੀਡੀਆ ਨਾਲ ਗੱਲਬਾਤ ਵਿੱਚ ਬਿਜਲੀ ਕੱਟ ਲਗਾਉਣ ਦੀ ਗੱਲ ਮੰਨੀ ਹੈ।

ਪਾਵਰਕਾਮ ਦੀ ਅਪਣੀ ਸਰਕਾਰੀ ਰਿਪੋਰਟ ਮੁਤਾਬਕ 30 ਅਕਤੂਬਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 1173 ਲੱਖ ਯੂਨਿਟ ਸੀ ਜਦਕਿ ਪਾਵਰਕਾਮ ਦੇ ਕੋਲ ਉਪਲੱਬਧ ਬਿਜਲੀ 1158 ਲੱਖ ਯੂਨਿਟ ਸੀ ਜਿਸ ਕਾਰਨ 15 ਲੱਖ ਯੂਨਿਟ ਦੀ ਕਮੀ ਪੂਰੀ ਕਰਨ ਲਈ ਬਿਜਲੀ ਕੱਟ ਲਗਾਏ ਗਏ।

ਰਿਪੋਰਟ ਮੁਤਾਬਕ ਪਾਵਰਕਾਮ ਨੂੰ 30 ਅਕਤੂਬਰ ਨੂੰ ਪਣ-ਬਿਜਲੀ ਪ੍ਰੋਜੈਕਟਾਂ ਤੋਂ 92 ਲੱਖ ਯੂਨਿਟ ਅਤੇ ਬੀਬੀਐਮਬੀ ਤੋਂ 75 ਲੱਖ ਯੂਨਿਟ ਬਿਜਲੀ ਪ੍ਰਾਪਤ ਹੋਈ। ਪਾਵਰਕਾਮ ਨੇ ਅਪਣੀ ਬਿਜਲੀ ਖਰੀਦ ਵਿੱਚ ਵੀ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇੰਨਾ ਹੀ ਨਹੀਂ ਬਲਕਿ ਪਾਵਰਕਾਮ ਨੇ ਖੇਤੀ ਖੇਤਰ ਲਈ ਕੰਡੀ ਖੇਤਰ ਲਈ ਅਤੇ ਸਬਜ਼ੀਆਂ ਆਦਿ ਦੇ ਕਾਸ਼ਤਕਾਰਾਂ ਲਈ ਵੀ ਬਿਜਲੀ ਸਪਲਾਈ ਵਿੱਚ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹਨਾਂ ਸਾਰੇ ਵਰਗਾਂ ਲਈ 2 ਤੋਂ 3 ਘੰਟੇ ਬਿਜਲੀ ਸਪਲਾਈ ਘਟਾਈ ਗਈ ਹੈ।

ਪ੍ਰਦੇਸ਼ ਦੇ 5 ਥਰਮਲਾਂ ਵਿੱਚੋਂ ਇਸ ਸਮੇਂ ਸਿਰਫ ਇਕੱਲਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਚਲ ਰਿਹਾ ਹੈ, ਉਸ ਦਾ ਵੀ ਇਕ ਮਾਤਰ ਯੂਨਿਟ ਅੱਧੀ ਸਮਰੱਥਾ ਤੇ ਚਲ ਰਿਹਾ ਹੈ। ਚਾਹੇ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਕੋਲਾ ਖਤਮ ਹੋ ਗਿਆ ਹੈ ਪਰ ਸਰਕਾਰੀ ਖੇਤਰ ਦੇ ਰੋਪੜ ਅਤੇ ਲਹਿਰਾ ਮੋਹਬਤ ਪਲਾਂਟਾਂ ਕੋਲ ਕ੍ਰਮਵਾਰ ਸਵਾ 6 ਦਿਨ ਅਤੇ ਸਾਢੇ 4 ਦਿਨ ਦਾ ਕੋਲਾ ਪਿਆ ਹੈ ਜੋ ਕਿ ਪਾਵਰਕਾਮ ਨੇ ਐਮਰਜੈਂਸੀ ਹਲਾਤਾਂ ਲਈ ਬਚਾ ਕੇ ਰੱਖਿਆ ਹੋਇਆ ਹੈ।

Click to comment

Leave a Reply

Your email address will not be published.

Most Popular

To Top