Punjab

ਪਾਵਰਕਾਮ ਨੂੰ ਵੱਡੀ ਰਾਹਤ, ਥਰਮਲਾਂ ਲਈ ਕੋਲਾ ਪਹੁੰਚਣਾ ਸ਼ੁਰੂ

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਅੱਜ ਸਵੇਰੇ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਵਿੱਚ ਕਿਸਾਨਾਂ ਨੇ ਰੇਲ ਲਾਈਨਾਂ ਤੋਂ ਧਰਨਾ ਚੁੱਕ ਕੇ ਮਾਲ ਗੱਡੀਆਂ ਲਈ ਰਸਤਾ ਖੋਲ੍ਹ ਦਿੱਤਾ। ਇਸ ਉਪਰੰਤ ਕੋਲੇ ਨਾਲ ਭਰੀ ਪਹਿਲੀ ਮਾਲ ਗੱਡੀ ਰਾਜਪੁਰਾ ਪਲਾਂਟ ਪਹੁੰਚੀ।

ਇਸ ਤਰੀਕੇ ਨਾਲ ਤਲਵੰਡੀ ਸਾਬੋ ਅਤੇ ਗੋਇੰਦਵਾਲ ਸਾਹਿਬ ਪਲਾਂਟ ਵਿੱਚ ਦੇਰ ਰਾਤ ਕੋਲਾ ਪਹੁੰਚ ਜਾਵੇਗਾ ਅਤੇ ਇਸ ਤੋਂ ਬਾਅਦ ਇਹ ਦੋਵੇਂ ਪਲਾਂਟ ਵੀ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ। ਕਿਸਾਨਾਂ ਦਾ ਧਰਨਾ ਸਮਾਪਤ ਹੋਣ ਤੋਂ ਤੁਰੰਤ ਬਾਅਦ ਪੰਜਾਬ ਵਿੱਚ ਕੋਲਾ ਅਤੇ ਹੋਰ ਸਾਮਾਨ ਲੈ ਕੇ ਮਾਲ ਗੱਡੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ।

ਸ਼ੰਭੂ ਵਿੱਚ ਰੇਲ ਲਾਈਨਾਂ ਕੋਲ ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਕੀਤੀ ਗਈ ਹੈ। ਇਸ ਸਮੇਂ ਰਾਜਪੁਰਾ ਪਲਾਂਟ ਦੀਆਂ 22 ਗੱਡੀਆਂ ਰਸਤੇ ਵਿੱਚ ਹਨ। ਤਲਵੰਡੀ ਸਾਬੋ ਪਲਾਂਟ ਦੀਆਂ 40, ਗੋਇੰਦਵਾਲ ਸਾਹਿਬ ਦੀਆਂ 16 ਅਤੇ ਸਰਕਾਰੀ ਪਲਾਂਟਾਂ ਲਈ 7 ਮਾਲ ਗੱਡੀਆਂ ਕੋਲਾ ਲੈ ਕੇ ਪੰਜਾਬ ਦੇ ਰਸਤੇ ਵਿੱਚ ਆ ਰਹੀਆਂ ਹਨ।

ਕੋਲਾ ਪਹੁੰਚਾਉਣ ਉਪਰੰਤ ਅੱਜ ਦੇਰ ਸ਼ਾਮ ਰਾਜਪੁਰਾ ਪਲਾਂਟ ਦਾ ਇਕਲੌਤਾ ਚਾਲੂ ਯੂਨਿਟ ਪੂਰੀ ਸਮਰੱਥਾ ਨਾਲ ਚਲਾ ਦਿੱਤਾ ਗਿਆ। ਦੂਜਾ ਯੂਨਿਟ ਬਿਜਲੀ ਦੀ ਮੰਗ ਅਨੁਸਾਰ ਚਾਲੂ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਬਿਜਲੀ ਦਾ ਉਤਪਾਦਨ 1350 ਮੈਗਾਵਾਟ ਦੇ ਕਰੀਬ ਚਲਾ ਰਿਹਾ ਸੀ ਜੋ ਕਿ ਹੁਣ 1700 ਮੈਗਾਵਾਟ ਹੋ ਗਿਆ ਹੈ।

ਇਸ ਸਮੇਂ ਰੋਪੜ, ਲਹਿਰਾ ਮੁਹੱਬਤ ਅਤੇ ਰਾਜਪੁਰਾ ਪਲਾਂਟ ਦਾ ਇਕ ਇਕ ਯੂਨਿਟ ਚਾਲੂ ਹੈ। ਪਾਵਰਕਾਮ ਨੇ ਪੰਜਾਬ ਵਿੱਚ ਪ੍ਰਾਈਵੇਟ ਥਮਰਲ ਪਲਾਟਾਂ ਦਾ ਕੋਲਾ ਆਉਣ ਤੋਂ ਬਾਅਦ ਦੇਰ ਸ਼ਾਮ ਨੂੰ ਰੋਪੜ ਥਰਮਲ ਪਲਾਂਟ ਬੰਦ ਕਰ ਦਿੱਤਾ ਹੈ।

Click to comment

Leave a Reply

Your email address will not be published. Required fields are marked *

Most Popular

To Top