ਪਾਵਰਕਾਮ ਦੇ 2 ਮੁਲਾਜ਼ਮ ਲੋਕਾਂ ਤੋਂ ਲੈਂਦੇ ਸੀ ਬਿਜਲੀ ਦੇ ਬਿੱਲਾਂ ਦੇ ਪੈਸੇ, ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

 ਪਾਵਰਕਾਮ ਦੇ 2 ਮੁਲਾਜ਼ਮ ਲੋਕਾਂ ਤੋਂ ਲੈਂਦੇ ਸੀ ਬਿਜਲੀ ਦੇ ਬਿੱਲਾਂ ਦੇ ਪੈਸੇ, ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਲੁਧਿਆਣਾ ਦੇ ਜਗਰਾਓਂ ਕਸਬੇ ਦੇ ਸਦਰ ਥਾਣਾ ਵਿਖੇ ਪਾਵਰਕਾਮ ਦੇ ਕੈਸ਼ੀਅਰ ਅਤੇ ਮਹਿਲਾ ਕਲਰਕ ਨੂੰ ਅਦਾਲਤ ਨੇ 3 ਸਾਲ ਦੀ ਕੈਦ ਅਤੇ 6000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਵਾਂ ਖਿਲਾਫ਼ 10 ਸਾਲ ਪਹਿਲਾਂ 14 ਦਸੰਬਰ 2013 ਨੂੰ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦਈਏ ਕਿ ਪਾਵਰਕਾਮ ਦੇ ਦਫ਼ਤਰ ਵਿੱਚ ਲੋਕ ਬਿੱਲ ਜਮ੍ਹਾ ਕਰਵਾਉਣ ਲਈ ਆਉਂਦੇ ਸਨ।

 

ਜੂਨ 2012 ਤੋਂ ਅਗਸਤ 2013 ਤੱਕ ਮੁਲਜ਼ਮ ਲੋਕਾਂ ਤੋਂ ਪੈਸੇ ਲੈ ਕੇ ਜਾਅਲੀ ਰਸੀਦਾਂ ਦੇ ਦਿੰਦੇ ਸਨ। ਜਦੋਂ ਵਿਭਾਗ ਦਾ ਆਡਿਟ ਆਇਆ ਤਾਂ 6 ਲੱਖ ਇੱਕ ਹਜ਼ਾਰ 181 ਰੁਪਏ ਦਾ ਘੁਟਾਲਾ ਪਾਇਆ ਗਿਆ। ਜਿਸ ਵਿੱਚ ਕੈਸ਼ੀਅਰ ਆਤਮਜੀਤ ਅਤੇ ਮਹਿਲਾ ਕਲਰਕ ਕਰਮਜੀਤ ਦੇ ਨਾਂ ਸਾਹਮਣੇ ਆਏ ਸਨ। ਵਿਭਾਗ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਸੀ।

ਇਸ ਮਾਮਲੇ ਦੀ ਸੁਣਵਾਈ ਦੌਰਾਨ ਪਾਵਰਕੌਮ ਦੇ ਐਸਈ ਜਗਜੀਤ ਸਿੰਘ, ਐਕਸੀਅਨ ਚੇਤਨ ਕੁਮਾਰ, ਐਸਡੀਓ ਅਵਤਾਰ ਸਿੰਘ, ਪਿੰਡ ਬੋਤਲੇਵਾਲਾ ਦੇ ਦੋ ਪ੍ਰਾਈਵੇਟ ਵਿਅਕਤੀਆਂ ਅਤੇ ਪੁਲੀਸ ਮੁਲਾਜ਼ਮਾਂ ਸਮੇਤ ਕੁੱਲ 9 ਵਿਅਕਤੀਆਂ ਨੇ ਅਦਾਲਤ ਵਿੱਚ ਗਵਾਹੀ ਦਿੱਤੀ।

ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਸੁਮਨ ਪਾਠਕ ਦੀ ਤਰਫੋਂ ਇਹ ਫੈਸਲਾ ਸੁਣਾਇਆ। ਗਬਨ ਦੇ ਮਾਮਲੇ ਵਿੱਚ ਮਹਿਲਾ ਮੁਲਾਜ਼ਮ ਕਰਮਜੀਤ ਸੇਵਾਮੁਕਤ ਹੋ ਚੁੱਕੀ ਹੈ, ਜਦਕਿ ਆਤਮਜੀਤ ਜਲੰਧਰ ਪਾਵਰਕੌਮ ਦਫ਼ਤਰ ਵਿੱਚ ਏਐਲਐਮ (ਸਹਾਇਕ ਲਾਈਨਮੈਨ) ਦੀ ਪੋਸਟ ’ਤੇ ਤਾਇਨਾਤ ਹੈ।

Leave a Reply

Your email address will not be published. Required fields are marked *