ਪਾਵਰਕਾਮ ਦੀ ਟੀਮ ਨੇ ਬਿਜਲੀ ਚੋਰੀ ਕਰਨ ਵਾਲਿਆਂ ’ਤੇ ਕੱਸਿਆ ਸ਼ਿਕੰਜਾ

ਜਲੰਧਰ: ਅਕਤੂਬਰ ਵਿਚ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਜਾਣਗੇ। ਸੀਜ਼ਨ ਵਿਚ ਬਿਜਲੀ ਚੋਰੀ ਦੀਆਂ ਘਟਨਾਵਾਂ ਵੀ ਵਧ ਜਾਂਦੀਆਂ ਹਨ। ਬਿਜਲੀ ਚੋਰੀ ਕਰਨ ਵਾਲੇ ਉਪਭੋਗਤਾਵਾਂ ਖਿਲਾਫ ਕਾਰਵਾਈ ਕਰਨ ਲਈ ਪਾਵਰਕਾਮ ਨੇ ਕਮਰ ਕੱਸ ਲਈ ਹੈ। ਪਾਵਰਕਾਮ ਨੇ ਪਹਿਲਾਂ ਤੋਂ ਹੀ ਨਾ ਟਾਲਰੇਂਸ ਪਾਲਿਸੀ ਮੁਤਾਬਕ ਉਪਭੋਗਤਾਵਾਂ ਤੇ ਸ਼ਿਕੰਜਾ ਕੱਸ ਦਿੱਤਾ ਹੈ।
ਪਾਵਰਕਾਮ ਦੀ ਡਿਸਟ੍ਰੀਬਿਊਸ਼ਨ ਅਤੇ ਇੰਫੋਸਰਮੈਂਟ ਵਿੰਗ ਦੀਆਂ ਟੀਮਾਂ ਰੋਜ਼ਾਨਾਂ ਫੀਲਡ ਵਿਚ ਚਲੀਆਂ ਜਾਂਦੀਆਂ ਹਨ। ਵਿਭਿੰਨ ਖੇਤਰਾਂ ਵਿਚ ਬਿਜਲੀ ਚੋਰੀ ਦੇ ਮਾਮਲੇ ਫੜੇ ਜਾ ਰਹੇ ਹਨ। ਪਾਵਰਕਾਮ ਵੱਲੋਂ ਖੁਫੀਆ ਜਾਣਕਾਰੀ ਨੂੰ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਕਿਸਾਨਾਂ ਨੇ ਕੀਤਾ ਐਲਾਨ, ਅੱਜ ਜਾਣਗੇ ਸਿੱਧਾ ਜੇਲ੍ਹਾਂ ਸਾਹਮਣੇ, ਪੁਲਿਸ ਹੋਈ ਚੌਕਸ
11 ਅਗਸਤ ਤੋਂ ਅੱਠ ਸਤੰਬਰ ਤਕ ਪਾਵਰਕਾਮ ਦੀ ਡਿਸਟ੍ਰੀਬਿਊਸ਼ਨ ਦੀ ਟੀਮ ਨੇ 23736 ਘਰਾਂ ਨੂੰ ਬਿਜਲੀ ਮੀਟਰ ਚੈੱਕ ਲਈ, 1765 ਬਿਜਲੀ ਚੋਰੀ ਦੇ ਕੇਸ ਫੜੇ, ਇੰਫੋਸਰਮੈਂਟ ਵਿੰਗ ਦੀਆਂ ਟੀਮਾਂ ਨੇ 2023 ਮੀਟਰ ਚੈੱਕ ਲਈ, 235 ਬਿਜਲੀ ਚੋਰੀ ਦੇ ਕੇਸ ਫੜੇ। ਡਿਸਟ੍ਰੀਬਿਊਸ਼ਨ ਟੀਮਾਂ ਨੇ 184.89 ਲੱਖ ਰੁਪਏ ਅਤੇ ਇੰਫੋਸਰਮੈਂਟ ਵਿੰਗ ਟੀਮ ਨੇ 66.92 ਲੱਖ ਰੁਪਏ ਦਾ ਜੁਰਮਾਨਾ ਲਗਾਇਆ।
ਜਲੰਧਰ ਸਰਕਿਲ ਦੀ ਗੱਲ ਕਰੀਏ ਤਾਂ ਪੰਜ ਡਿਵਿਜ਼ਨਾਂ ਵਿਚ 3706 ਘਰਾਂ ਦੇ ਬਿਜਲੀ ਮੀਟਰ ਚੈੱਕ ਕਰ ਕੇ 358 ਬਿਜਲੀ ਚੋਰੀ ਦੇ ਕੇਸ ਫੜੇ ਅਤੇ 61.62 ਲੱਖ ਰੁਪਏ ਜੁਰਮਾਨਾ ਲਗਾਇਆ। ਫਗਵਾੜਾ ਡਿਵਿਜ਼ਨ ਵਿੱਚ 1030 ਬਿਜਲੀ ਮੀਟਰ ਚੈੱਕ ਕਰ ਕੇ 40 ਕੇਸ ਚੋਰੀ ਦੇ ਫੜੇ ਅਤੇ 4.67 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ।
ਦਿਨ ਦਿਹਾੜੇ ਗਰੀਬਾਂ ਨੂੰ ਕਰਤਾ ਘਰੋਂ ਬੇਘਰ, ਕੌਣ ਪੁੱਛਦਾ ਗਰੀਬਾਂ ਨੂੰ?
ਈਸਟ ਡਿਵਿਜ਼ਨ ਜਲੰਧਰ ਵਿੱਚ 80 ਬਿਜਲੀ ਮੀਟਰ ਚੈੱਕ ਕੀਤੇ, 81 ਬਿਜਲੀ ਚੋਰੀ ਕਰਨ ਵਾਲਿਆਂ ਤੇ 13.55 ਲੱਖ ਰੁਪਏ ਜੁਰਮਾਨਾ ਲਾਇਆ ਗਿਆ। ਕੈਂਟ ਡਿਵਿਜ਼ਨ ਵਿਚ 252 ਬਿਜਲੀ ਮੀਟਰ ਚੈੱਕ ਕੀਤੇ, 35 ਬਿਜਲੀ ਚੋਰੀ ਕਰਨ ਵਾਲਿਆਂ ਤੇ 9.10 ਲੱਖ ਰੁਪਏ ਜੁਰਮਾਨਾ ਕੀਤਾ।
ਮਾਡਲ ਟਾਊਨ ਡਿਵਿਜਨ ਵਿਚ 2049 ਬਿਜਲੀ ਮੀਟਰ ਚੈੱਕ ਕੀਤੇ ਗਏ। ਜਿਸ ਵਿੱਚ ਬਿਜਲੀ ਚੋਰੀ ਕਰਨ ਵਾਲੇ 163 ਉਪਭੋਗਤਾ ਨੂੰ 23.48 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ। ਵੈਸਟ ਡਿਵਿਜਨ ਵਿਚ 189 ਬਿਜਲੀ ਮੀਟਰ ਚੈੱਕ ਕੀਤੇ ਗਏ, 59 ਬਿਜਲੀ ਚੋਰੀ ਕਰਨ ਵਾਲਿਆਂ ਤੇ 10.62 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ।
