Uncategorized

ਪਾਪੜ ਵੜੀਆਂ ਵੇਚਦੇ ਲੜਕੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਕਰਤਾ ਵੱਡਾ ਐਲਾਨ

ਇਕ ਗੁਰਸਿੱਖ ਬੱਚਾ ਜਿਸ ਦੀ ਉਮਰ ਲਗਭਗ 11-12 ਸਾਲ ਹੋਵੇਗੀ ਉਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿਚ ਉਹ ਸੜਕ ਕਿਨਾਰੇ ਪਾਪੜ ਵੜੀਆਂ ਵੇਚ ਰਿਹਾ ਸੀ। ਉਸ ਨੂੰ ਕਿਸੇ ਵਿਅਕਤੀ ਨੇ ਪੈਸਿਆਂ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਸੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫਿਰ ਤੋਂ ਵਿਗੜੀ ਸਿਹਤ, ਏਮਜ਼ ’ਚ ਭਰਤੀ

ਉਸ ਨੇ ਵਿਅਕਤੀ ਨੂੰ ਕਿਹਾ ਸੀ ਕਿ ਉਹ ਇੰਝ ਪੈਸੇ ਨਹੀਂ ਲੈਂਦਾ ਸਗੋਂ ਅਪਣੀ ਮਿਹਨਤ ਨਾਲ ਹੀ ਗੁਜ਼ਾਰਾ ਕਰਦਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਇਸ ਨੌਜਵਾਨ ਲੜਕੇ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਲੜਕਾ ਰੋਜ਼ੀ ਰੋਟੀ ਕਮਾਉਣ ਲਈ ਸੜਕ ਕਿਨਾਰੇ ਗੋਲ ਗੱਪੇ ਵੇਚਦਾ ਹੈ।

ਜਿਹੜੇ ਵੀਰ ਕਰਦੇ ਨੇ ਮਜ਼ਦੂਰੀ ਜਾਂ ਫਿਰ ਦਿਹਾੜੀ, ਉਹ ਜ਼ਰੂਰ ਦੇਖਣ ਇਹ ਖ਼ਬਰ (ਵੀਡੀਓ)

ਜਿਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਮੁੱਖ ਮੰਤਰੀ ਨੇ #AskCaptain ਦੌਰਾਨ ਇਸ ਲੜਕੇ ਦਾ ਜ਼ਿਕਰ ਕਰਦੇ ਹੋਏ ਉਸ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਅੰਮ੍ਰਿਤਸਰ ਦੇ ਡੀਸੀ ਨੂੰ ਗਰਾਂਟ ਇਕ ਫਿਕਸਡ ਡਿਪਾਜ਼ਿਟ ਵਿਚ ਨਿਵੇਸ਼ ਕਰਨ ਲਈ ਕਹਿਣਗੇ ਅਤੇ ਇਸ ਤੇ ਵਿਆਜ ਦੀ ਵਰਤੋਂ ਲੜਕੇ ਦੀ ਸਿੱਖਿਆ ਲਈ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਹ ਉਹਨਾਂ ਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹਨ।  

Click to comment

Leave a Reply

Your email address will not be published.

Most Popular

To Top