News

ਪਾਪੜ ਵੇਚਣ ਵਾਲੇ ਗੁਰਸਿੱਖ ਬੱਚੇ ਦੀ ਵੀਡੀਉ ਹੋਈ ਸੀ ਵਾਇਰਲ, ਹੁਣ ਵੇਖੋ ਸੱਚ

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਛੋਟਾ ਬੱਚਾ ਪਾਪੜ ਆਦਿ ਕੁਝ ਸਮਾਨ ਇੱਕ ਗੱਡੀ ਵਾਲਿਆਂ ਨੂੰ ਵੇਚ ਰਿਹਾ ਹੈ। ਉਸ ਗੱਡੀ ਦੇ ਮਾਲਕਾਂ ਨੇ ਇਸ ਬੱਚੇ ਨੂੰ ਮਦਦ ਦੇ ਤੌਰ ਤੇ ਪੈਸੇ ਦੇਣੇ ਚਾਹੇ ਪਰ ਇਸ ਬੱਚੇ ਨੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸਿਰਫ ਆਪਣੀ ਹੱਕ ਦੀ ਕਮਾਈ ਖਾਂਦਾ ਹੈ।

ਇਹ ਵੀਡੀਓ ਇਨਸਾਨੀਅਤ ਅਤੇ ਇਮਾਨਦਾਰੀ ਨੂੰ ਮੁੜ ਜਿੰਦਾ ਕਰਦੀ ਹੈ। ਗੁਰਸਿੱਖ ਘਰਾਣੇ ਤੋਂ ਸੰਬੰਧਿਤ ਇਹ ਗਰੀਬ ਬੱਚਾ ਮਨਪ੍ਰੀਤ ਸਿੰਘ ਪੜ੍ਹਦਾ ਹੈ ਅਤੇ ਆਪਣੇ ਪਿਤਾ ਦੇ ਨਾਲ ਆਪਣੇ ਘਰ ਦਾ ਖਰਚਾ ਚਲਾਉਣ ਲਈ ਪਾਪੜ-ਵੜੀਆਂ ਵੇਚਦਾ ਹੈ। ਪੰਜਾਬੀ ਲੋਕ ਚੈਨਲ ਇਸ ਬੱਚੇ ਦੇ ਘਰ ਪਹੁੰਚਾਇਆ ਅਤੇ ਮਨਪ੍ਰੀਤ ਅਤੇ ਉਸ ਦੀ ਭੈਣ ਨਾਲ ਸਿੱਧੇ ਤੌਰ ਤੇ ਗੱਲਬਾਤ ਕੀਤੀ ਗਈ। ਗੱਲ ਕਰਨ ਤੇ ਪਤਾ ਲੱਗਿਆ ਕਿ ਮਨਪ੍ਰੀਤ ਦੀ ਮਾਤਾ ਨਹੀਂ ਹੈ ਅਤੇ ਦੋ ਭੈਣਾਂ ਹਨ। ਜਿੰਮੇਵਾਰੀ ਪੈਣ ਕਰਕੇ ਮਨਪ੍ਰੀਤ ਆਪਣੇ ਪਿਤਾ ਨੂੰ ਸਹਾਰਾ ਦੇ ਰਿਹਾ ਹੈ।

ਛੋਟੀ ਉਮਰ ਦੇ ਵਿੱਚ ਮਨਪ੍ਰੀਤ ਦੇ ਐਨੇ ਉੱਚੇ ਵਿਚਾਰ ਦੇਖ ਕੇ ਹਰ ਇਨਸਾਨ ਨੂੰ ਇਮਾਨਦਾਰੀ ਦੀ ਤਾਰ ਜ਼ਰੂਰ ਖੜਕਦੀ ਹੈ। ਮਨਪ੍ਰੀਤ ਦੀ ਭੈਣ ਦਾ ਸੁਪਨਾ ਹੈ ਕਿ ਉਹ ਪੜ੍ਹ-ਲਿਖ ਕੇ ਡਾਕਟਰ ਬਣਨਾ ਚਾਹੁੰਦੀ ਹੈ। ਉਸ ਵੇਲੇ ਮਨਪ੍ਰੀਤ ਨੇ ਆਪਣੀ ਇਮਾਨਦਾਰੀ ਦਿਖਾਈ ਤਾਂ ਵਾਹਿਗੁਰੂ ਨੇ ਉਸ ਦੀ ਇਮਾਨਦਾਰੀ ਦਾ ਮੁੱਲ ਬਹੁਤ ਛੇਤੀ ਮੋੜ ਦਿੱਤਾ। ਉਸ ਗੱਡੀ ਦੇ ਮਾਲਕ ਨੇ ਮਨਪ੍ਰੀਤ ਅਤੇ ਉਸ ਦੇ ਪਰਿਵਾਰ ਦੀ ਮਦਦ ਕਰਨ ਲਈ ਮਨਪ੍ਰੀਤ ਦੀਆਂ ਦੋਵੇਂ ਭੈਣਾਂ ਦਾ ਖਰਚਾ ਚੱਕਣ ਦੀ ਜ਼ਿੰਮੇਵਾਰੀ ਲਈ ਹੈ। ਕਿਸੇ ਨੇ ਸੱਚ ਕਿਹਾ ਹੈ “ਜੇ ਇਮਾਨਦਾਰੀ ਪੱਲੇ ਤਾਂ ਦੁਨੀਆਂ ਵਿੱਚ ਚਲ ਕੱਲੇ”।

Click to comment

Leave a Reply

Your email address will not be published. Required fields are marked *

Most Popular

To Top