ਪਾਣੀ ਬਚਾਉਣ ਲਈ ਸਰਕਾਰਾਂ ਮਿਲ ਕੇ ਕਰਨ ਯਤਨ, ਤਾਂ ਹੀ ਪੰਜਾਬ ਹੱਸਦਾ-ਵੱਸਦਾ ਰਹੇਗਾ: ਸੰਤ ਸੀਚੇਵਾਲ

 ਪਾਣੀ ਬਚਾਉਣ ਲਈ ਸਰਕਾਰਾਂ ਮਿਲ ਕੇ ਕਰਨ ਯਤਨ, ਤਾਂ ਹੀ ਪੰਜਾਬ ਹੱਸਦਾ-ਵੱਸਦਾ ਰਹੇਗਾ: ਸੰਤ ਸੀਚੇਵਾਲ

ਆਮ ਆਦਮੀ ਪਾਰਟੀ ਵੱਲੋਂ ਸੰਸਦ ਵਿੱਚ ਪਾਣੀਆਂ ਦਾ ਮਸਲਾ ਚੁੱਕਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਹ ਮੁੱਦਾ ਉਠਾਇਆ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਪਾਣੀਆਂ ਬਾਰੇ ਠੋਸ ਨੀਤੀ ਬਣਾਉਣ ਲਈ ਕਿਹਾ ਹੈ। ਇਸ ਬਾਰੇ ਆਮ ਆਦਮੀ ਪਾਰਟੀ ਪੰਜਾਬ ਦੇ ਟਵਿੱਟਰ ਹੈਂਡਲ ਤੋਂ ਵੀਡੀਓ ਸ਼ੇਅਰ ਕਰਕੇ ਲਿਖਿਆ ਕਿ ਪਾਣੀ ਦੀ ਸਮੱਸਿਆ ਸਿਰਫ਼ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ।

Sutlej-Yamuna Canal: Punjab Act Terminating Water Sharing With Other States Unconstitutional: SC [Read Judgment]

ਕੇਂਦਰ ਸਰਕਾਰ ਫੌਰੀ ਧਿਆਨ ਦਿੰਦਿਆਂ ਕਾਰਗਰ ਨੀਤੀ ਬਣਾਵੇ। ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਲਈ ਕੇਂਦਰ ਸਰਕਾਰ ਸੂਬਾ ਸਰਕਾਰ ਨਾਲ ਮਿਲ ਕੇ ਯਤਨ ਕਰੇ, ਤਦ ਹੀ ਪੰਜਾਬ ਹੱਸਦਾ-ਵੱਸਦਾ ਰਹੇਗਾ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਇਸ ਮਹੱਤਵਪੂਰਨ ਪਹਿਲਕਦਮੀ ’ਤੇ ਮੁਬਾਰਕ ਦਿੱਤੀ ਹੈ ਕਿ ਉਨ੍ਹਾਂ ਨੇ ਰਾਜ ਸਭਾ ਵਿੱਚ ਕੰਮ ਕਾਜ ਲਈ ਸਾਰੇ ਕਾਗ਼ਜ਼ ਪੱਤਰ ਪੰਜਾਬੀ ਵਿੱਚ ਹਾਸਲ ਕਰਨ ਲਈ ਪਿਛਲੇ ਸੈਸ਼ਨ ਵਿੱਚ ਸਭਾਪਤੀ ਕੋਲੋਂ ਮੰਗ ਕੀਤੀ ਤੇ ਨਵੇਂ ਸਭਾਪਤੀ ਜਗਦੀਪ ਧਨਖੜ ਪਾਸੋਂ ਪੂਰੀ ਕਰਵਾ ਲਈ ਹੈ।

Leave a Reply

Your email address will not be published. Required fields are marked *