News

ਪਾਣੀ ਪੀਣ ਦਾ ਇਹ ਤਰੀਕਾ ਪਹੁੰਚਾ ਸਕਦਾ ਹੈ ਸਿਹਤ ਨੂੰ ਨੁਕਸਾਨ, ਪੜ੍ਹੋ ਇਹ ਖ਼ਬਰ

ਪਾਣੀ ਪੀਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਜ਼ਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਦੇ ਅੰਦਰ ਸਾਰੇ ਗੰਦੇ ਕਣ ਨਿਕਲ ਜਾਂਦੇ ਹਨ ਜਿਸ ਨਾਲ ਇਕ ਤਾਂ ਸਾਡੀ ਸਕਿਨ ਸਾਫ ਹੁੰਦੀ ਹੈ ਤਾਂ ਦੂਜਾ ਸਾਡਾ ਸਰੀਰ ਰੋਗਾਂ ਤੋਂ ਦੂਰ ਰਹਿੰਦਾ ਹੈ।

PunjabKesari

ਬਹੁਤ ਸਾਰੇ ਲੋਕ ਅਜਿਹੇ ਹਨ ਜੋ ਦਿਨ ’ਚ 2 ਤੋਂ 3 ਲੀਟਰ ਤੱਕ ਪਾਣੀ ਪੀ ਲੈਂਦੇ ਹਨ ਪਰ ਇਸ ਦੇ ਬਾਵਜੂਦ ਪਾਣੀ ਉਨ੍ਹਾਂ ਦੇ ਸਰੀਰ ਨੂੰ ਲਾਭ ਨਹੀਂ ਦੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਕਾਰਨ ਤੁਹਾਡੇ ਵੱਲੋਂ ਕੀਤੀਆਂ ਗਈਆਂ ਇਹ ਗਲਤੀਆਂ ਹੋ ਸਕਦੀਆਂ ਹਨ। 

ਕਸਰਤ ਕਰਨ ਤੋਂ ਬਾਅਦ ਪਾਣੀ ਨਾ ਪੀਣਾ
ਸਰੀਰ ਨੂੰ ਫਿਟ ਰੱਖਣ ਵਾਲੇ ਲੋਕ ਹਮੇਸ਼ਾ ਕਸਰਤ ਤੋਂ ਪਹਿਲਾਂ ਤਾਂ ਪਾਣੀ ਪੀ ਕੇ ਜਾਂਦੇ ਹੀ ਹਨ ਪਰ ਕਸਰਤ ਤੋਂ ਬਾਅਦ ਉਹ ਪਾਣੀ ਨਹੀਂ ਪੀਂਦੇ ਹਨ ਅਤੇ ਉਹ ਅਜਿਹਾ ਕਰਕੇ ਸਭ ਤੋਂ ਵੱਡੀ ਗਲਤੀ ਕਰਦੇ ਹਨ। ਇਸ ਲਈ ਜੇਕਰ ਤੁਸੀਂ ਆਪਣੇ ਸਰੀਰ ਨੂੰ ਹੈਲਦੀ ਅਤੇ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਕਸਤਰ ਤੋਂ ਬਾਅਦ ਪਾਣੀ ਜ਼ਰੂਰ ਪੀਓ।

ਬਹੁਤ ਸਾਰੇ ਲੋਕ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ’ਚ ਪਾਣੀ ਨਹੀਂ ਪੀਂਦੇ ਪਰ ਜੇਕਰ ਤੁਸੀਂ ਪਾਣੀ ਪੀਂਦੇ ਸਮੇਂ ਇਹ 5 ਗਲਤੀਆਂ ਕਰਦੇ ਹੋ ਇਹ ਪਾਣੀ ਤੁਹਾਡੇ ਲਈ ਹਾਨੀਕਾਰਕ ਬਣ ਸਕਦਾ ਹੈ।

ਖੜ੍ਹੇ ਹੋ ਕੇ ਪਾਣੀ ਪੀਣਾ
ਦੂਜੀ ਜੋ ਸਭ ਤੋਂ ਵੱਡੀ ਗਲਤੀ ਲੋਕ ਕਰਦੇ ਹਨ ਉਹ ਹੈ ਖੜ੍ਹੇ ਹੋ ਕੇ ਪਾਣੀ ਪੀਣ ਦੀ। ਤੁਸੀਂ ਅਜਿਹੀ ਗਲਤੀ ਭੁੱਲ ਕੇ ਨਾ ਕਰੋ। ਤੁਹਾਨੂੰ ਵੱਡੇ ਬਜ਼ੁਰਗਾਂ ਨੇ ਵੀ ਇਸ ਤਰ੍ਹਾਂ ਪਾਣੀ ਪੀਣ ਤੋਂ ਮਨ੍ਹਾ ਕੀਤਾ ਹੋਵੇਗਾ। ਹਾਲਾਂਕਿ ਇਹ ਗੱਲ ਸੱਚ ਹੈ ਕਿ ਤੁਹਾਨੂੰ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਤੁਹਾਡੇ ਸਰੀਰ ਨੂੰ ਪੂਰੇ ਪੋਸ਼ਕ ਤੱਤ ਨਹੀਂ ਮਿਲਦੇ ਹਨ। 

ਇਕ ਹੀ ਘੁੱਟ ’ਚ ਪਾਣੀ ਪੀ ਜਾਣਾ
ਜੇਕਰ ਤੁਸੀਂ ਇਕ ਹੀ ਘੁੱਟ ’ਚ ਸਾਰਾ ਪਾਣੀ ਪੀ ਜਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਪਾਣੀ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਸ ਲਈ ਪਾਣੀ ਨੂੰ ਇਕ ਘੁੱਟ ’ਚ ਪੀਣ ਦੀ ਬਜਾਏ ਘੁੱਟ-ਘੁੱਟ ਕਰਕੇ ਪੀਓ। ਇਸ ਨਾਲ ਤੁਹਾਡਾ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਰਹੇਗਾ ਅਤੇ ਤੁਹਾਡਾ ਸਰੀਰ ਹੈਲਦੀ ਵੀ ਰਹੇਗਾ। 

ਸਵੇਰੇ ਖਾਲੀ ਢਿੱਡ ਪਾਣੀ ਨਾ ਪੀਣਾ 
ਤੁਸੀਂ ਬਹੁਤ ਸਾਰੇ ਲੋਕ ਅਜਿਹੇ ਦੇਖੇ ਹੋਣਗੇ ਜੋ ਸਵੇਰੇ ਪਾਣੀ ਨਹੀਂ ਪੀਂਦੇ ਪਰ ਤੁਹਾਨੂੰ ਸਵੇਰ ਦੀ ਸ਼ੁਰੂਆਤ ਇਕ ਗਿਲਾਸ ਪਾਣੀ ਨਾਲ ਕਰਨੀ ਚਾਹੀਦੀ ਹੈ। ਇਸ ਲਈ ਤੁਸੀਂ ਖਾਲੀ ਢਿੱਡ 1 ਲੀਟਰ ਕੋਸਾ ਪਾਣੀ ਜ਼ਰੂਰ ਪੀਓ। ਇਸ ਨਾਲ ਜੇਕਰ ਤੁਹਾਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਦੂਰ ਹੋ ਜਾਵੇਗੀ। ਜੇਕਰ ਕਿਸੇ ਦਾ ਢਿੱਡ ਸਾਫ ਨਹੀਂ ਰਹਿੰਦਾ ਤਾਂ ਉਹ ਵੀ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਵੇਰੇ ਪਾਣੀ ਪੀਓ। 

Click to comment

Leave a Reply

Your email address will not be published. Required fields are marked *

Most Popular

To Top