News

ਪਾਣੀ ਦੀ ਘਾਟ ਹੋਣ ਕਾਰਨ ਸਰੀਰ ਨੂੰ ਲੱਗ ਸਕਦੇ ਨੇ ਇਹ ਰੋਗ

ਗਰਮੀ ਦੇ ਮੌਸਮ ਵਿੱਚ ਘੱਟੋ-ਘੱਟ 10 ਤੋਂ 12 ਗਲਾਸ ਪਾਣੀ ਅਤੇ ਸਰਦੀਆਂ ਦੇ ਮੌਸਮ ਵਿੱਚ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ। ਪਾਣੀ ਭੋਜਨ ਨੂੰ ਹਜ਼ਮ ਕਰਨ, ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਅਤੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਪਾਣੀ ਦੀ ਘਾਟ ਕਾਰਨ ਸਿਰਦਰਦ, ਚਿੜਚਿੜਾਪਨ ਆਦਿ ਬਿਮਾਰੀਆਂ ਲਗਦੀਆਂ ਹਨ।

How much water should you drink? - Harvard Health

ਪਾਣੀ ਦੀ ਘਾਟ ਹੋ ਜਾਣ ਕਾਰਨ ਇਹ ਲਗਦੀਆਂ ਨੇ ਬਿਮਾਰੀਆਂ

ਜੇਕਰ ਤੁਸੀਂ ਰੋਜ਼ਾਨਾ ਚੰਗੀ ਤਰ੍ਹਾਂ ਮੌਸਚਰਾਈਜ਼ਰ ਲਗਾਉਂਦੇ ਹੋ ਜਾਂ ਤੁਹਾਡੀ ਸਕਿਨ ਡਰਾਈ ਰਹਿੰਦੀ ਹੈ, ਤਾਂ ਸਮਝ ਜਾਓ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੈ। ਸਰੀਰ ਵਿੱਚ ਪਾਣੀ ਦੀ ਪੂਰੀ ਮਾਤਰਾ ਹੋਣ ’ਤੇ ਕਦੇ ਸਕਿਨ ਡਰਾਈ ਨਹੀਂ ਹੁੰਦੀ। ਜੇਕਰ ਤੁਹਾਨੂੰ ਯੂਰਿਨ ਘੱਟ ਆਉਂਦਾ ਹੈ, ਜਾਂ ਫਿਰ ਪੀਲੇ ਰੰਗ ਦਾ ਆਉਂਦਾ ਹੈ, ਤਾਂ ਸਮਝ ਜਾਓ ਕਿ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੈ। ਜੇਕਰ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ, ਤਾਂ ਸਾਨੂੰ 6 ਤੋਂ 7 ਵਾਰ ਯੂਰਿਨ ਜਾਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਨਹੀਂ ਹੈ, ਤਾਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ।

Good Health Info - Good Health Information

ਪਾਣੀ ਘੱਟ ਪੀਣ ਕਾਰਨ ਅਕਸਰ ਪਾਚਨ ਸੰਬੰਧੀ ਸਮੱਸਿਆ ਬਣੀ ਰਹਿੰਦੀ ਹੈ। ਪਾਣੀ ਦੀ ਘਾਟ ਕਾਰਨ ਖਾਣਾ ਠੀਕ ਢੰਗ ਨਾਲ ਨਹੀਂ ਪਚਦਾ ਅਤੇ ਅੰਤੜੀਆਂ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਹੋ ਪਾਉਂਦੀ। ਪਾਚਨ ਕਿਰਿਆ ਖ਼ਰਾਬ ਹੋ ਜਾਂਦੀ ਹੈ। 

 ਜੇਕਰ ਤੁਹਾਡਾ ਬਹੁਤ ਜ਼ਿਆਦਾ ਸਿਰ ਦਰਦ ਹੁੰਦਾ ਹੈ। ਖ਼ਾਸ ਤੌਰ ’ਤੇ ਉਦੋਂ ਜਦੋਂ ਤੁਸੀਂ ਹਿਲਦੇ ਹੋ ਤਾਂ ਸਮਝ ਜਾਵੋ ਕਿ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੈ। ਇਸ ਲਈ ਸਿਰ ਦਰਦ ਹੋ ਰਿਹਾ ਹੈ ਅਤੇ ਤੁਰੰਤ ਪਾਣੀ ਪੀਣਾ ਸ਼ੁਰੂ ਕਰ ਦਿਓ। ਕਈ ਲੋਕਾਂ ਦਾ ਮੂੰਹ ਵਾਰ-ਵਾਰ ਸੁੱਕਦਾ ਹੈ। ਕਈ ਵਾਰ ਤਾਂ ਤਾਲੂ ਵੀ ਸੁੱਕ ਜਾਂਦਾ ਹੈ ਅਤੇ ਦਰਅਸਲ ਮੂੰਹ ਸੁੱਕ ਜਾਣਾ ਪਾਣੀ ਦੀ ਘਾਟ ਦਾ ਲੱਛਣ ਹੈ। ਇਸ ਲਈ ਖੁਦ ਨੂੰ ਹਾਈਡ੍ਰੇਟ ਰੱਖਣ ਲਈ ਮੂੰਹ ਸੁੱਕਣ ’ਤੇ ਪਾਣੀ ਜ਼ਰੂਰ ਪੀਓ ।

ਜੇਕਰ ਤੁਹਾਡਾ ਬਹੁਤ ਜ਼ਿਆਦਾ ਸਿਰ ਦਰਦ ਹੁੰਦਾ ਹੈ। ਖ਼ਾਸ ਤੌਰ ’ਤੇ ਉਦੋਂ ਜਦੋਂ ਤੁਸੀਂ ਹਿਲਦੇ ਹੋ ਤਾਂ ਸਮਝ ਜਾਵੋ ਕਿ ਤੁਹਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੈ। ਇਸ ਲਈ ਸਿਰ ਦਰਦ ਹੋ ਰਿਹਾ ਹੈ ਅਤੇ ਤੁਰੰਤ ਪਾਣੀ ਪੀਣਾ ਸ਼ੁਰੂ ਕਰ ਦਿਓ। ਪਾਣੀ ਦੀ ਘਾਟ ਕਾਰਨ ਗਰਮੀ ਵਿੱਚ ਚੱਕਰ ਵਾਰ-ਵਾਰ ਆਉਂਦੇ ਹਨ। ਸਾਡੇ ਜੋੜਾਂ ਵਿੱਚ ਖ਼ਾਸ ਤਰ੍ਹਾਂ ਦੇ ਤਰਲ ਪਦਾਰਥ  ਹੁੰਦਾ ਹੈ ਜਿਸ ਨੂੰ ਜੋੜਾਂ ਦਾ ਗਰੀਸ ਕਿਹਾ ਜਾਂਦਾ ਹੈ। ਇਸ ਨੂੰ ਬਚਾਉਣ ਲਈ ਪਾਣੀ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਪਾਣੀ ਸਰੀਰ ਵਿਚੋਂ ਘੱਟ ਜਾਵੇ ਤਾਂ ਸਰੀਰ ਜੋੜਾਂ ਵਿਚਲਾ ਪਾਣੀ ਸਰੀਰਕ ਪੂਰਤੀ ਲਈ ਵਰਤਦਾ ਹੈ। ਮਾਸਪੇਸ਼ੀਆਂ ਦਾ 80% ਭਾਗ ਪਾਣੀ ਤੋਂ ਮਿਲ ਕੇ ਬਣਦਾ ਹੈ। ਜੇ ਪਾਣੀ ਦੀ ਘਾਟ ਹੋ ਜਾਵੇ ਤਾਂ ਇਹ ਕਮਜ਼ੋਰ ਹੋਣ ਲਗ ਜਾਂਦੀਆਂ ਹਨ।

Click to comment

Leave a Reply

Your email address will not be published.

Most Popular

To Top