ਪਾਕਿ-ਭਾਰਤ ਸਰਹੱਦ ’ਤੇ ਦੇਖਿਆ ਗਿਆ ਡਰੋਨ, ਬੀਐਸਐਫ ਨੇ ਸੁੱਟਿਆ ਹੇਠਾਂ

 ਪਾਕਿ-ਭਾਰਤ ਸਰਹੱਦ ’ਤੇ ਦੇਖਿਆ ਗਿਆ ਡਰੋਨ, ਬੀਐਸਐਫ ਨੇ ਸੁੱਟਿਆ ਹੇਠਾਂ

ਭਾਰਤ ਪਾਕਿਸਤਾਨ ਸਰਹੱਦ ਤੇ ਆਏ ਦਿਨ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪਰ ਬੀਐਸਐਫ ਦੇ ਜਵਾਨਾਂ ਵੱਲੋਂ ਵੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।

ਬੀਤੀ ਰਾਤ ਬੀਐਸਐਫ ਦੇ ਜਵਾਨਾਂ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਦੇ ਪਿੰਡ ਰਾਣੀਆ ਬੀਓਪੀ ਤੋਂ ਆਏ ਡਰੋਨ ਤੇ ਫਾਇਰਿੰਗ ਕਰਕੇ ਹੇਠਾਂ ਸੁਟਿਆ ਗਿਆ। ਸੂਤਰਾਂ ਮੁਤਾਬਕ ਡਰੋਨ ਰਾਹੀਂ ਦੋ ਪੈਕਟ ਵੀ ਸੁੱਟੇ ਗਏ। ਇਹਨਾਂ ਪੈਕਟਾਂ ਵਿੱਚੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀਐਸਐਫ ਅਤੇ ਪੁਲਿਸ ਨੇ ਮਿਲ ਕੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।

Leave a Reply

Your email address will not be published.