Entertainment

ਪਾਕਿਸਾਤਨੀ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਇਹ ਖ਼ਬਰ ਵਾਇਰਲ ਹੋ ਰਹੀ ਹੈ ਕਿ ਪਾਕਿਸਾਤਨੀ ਮਸ਼ਹੂਰ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਅੱਜ ਮੌਤ ਹੋ ਗਈ ਹੈ। ਇਸ ਪੋਸਟ ਨੂੰ ਕੁੱਝ ਲੋਕਾਂ ਵੱਲੋਂ ਸੋਸ਼ਲ਼ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਮੌਤ ਨਹੀਂ ਹੋਈ।

Arif Lohar to release brand new album

ਲੋਕਾਂ ਵੱਲੋਂ ਇਹ ਖ਼ਬਰ ਝੂਠੀ ਵਾਇਰਲ ਕੀਤੀ ਗਈ ਹੈ ਪਰ ਇੱਥੇ ਤੁਹਾਨੂੰ ਅਸੀਂ ਦੱਸ ਦਈਏ ਕਿ ਆਰਿਫ਼ ਲੁਹਾਰ ਨੂੰ ਸਦਮਾ ਜ਼ਰੂਰ ਲੱਗਿਆ ਹੈ ਉਸ ਇਸ ਗੱਲ ਦਾ ਕਿ ਆਰਿਫ਼ ਲੁਹਾਰ ਦੀ ਪਤਨੀ ਦੀ ਰਜ਼ੀਆ ਆਰਿਫ਼ ਦਾ ਅੱਜ  ਲਾਹੌਰ ‘ਚ ਦਿਹਾਂਤ ਹੋ ਗਿਆ। ਜਿਸ ਕਾਰਨ ਆਰਿਫ਼ ਲੋਹਾਰ ਨੂੰ ਗਹਿਰਾ ਸਦਮਾ ਲੱਗਿਆ ਹੈ।

ਇੱਕ ਵਾਰ ਫਿਰ ਦੱ ਦਈਏ ਕਿ ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦਾ ਦੇਹਾਂਤ ਨਹੀਂ ਹੋਇਆ ਹੈ ਸਗੋਂ ਉਹਨਾਂ ਦੀ ਪਤਨੀ ਰਜ਼ੀਆ ਆਰਿਫ਼ ਦਾ ਅੱਜ ਲਾਹੌਰ ‘ਚ ਦੇਹਾਂਤ ਹੋਇਆ ਹੈ। ਪਰ ਲੋਕਾਂ ਵੱਲੋਂ ਇਹ ਖ਼ਬਰ ਫੈਲਾਈ ਜਾ ਰਹੀ ਹੈ ਕਿ ਆਰਿਫ ਲੋਹਾਰ ਦੀ ਮੌਤ ਹੋ ਗਈ ਹੈ ਜੋ ਕਿ ਸਰਾਸਰ ਗਲਤ ਖਬਰ ਹੈ।

ਦੱਸ ਦਈਏ ਕਿ ਆਰਿਫ਼ ਲੋਹਾਰ ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਲਮ ਲੋਹਾਰ ਦੇ ਪੁੱਤਰ ਨੇ ਅਤੇ ਪਾਕਿਸਤਾਨ ਸਣੇ ਭਾਰਤ ਵਿੱਚ ਵੀ ਆਰਿਫ਼ ਲੋਹਾਰ ਦੀ ਗਾਇਕੀ ਨੂੰ ਵੱਡੀ ਗਿਣਤੀ ‘ਚ ਲੋਕ ਪਸੰਦ ਕਰਦੇ ਹਨ।

Click to comment

Leave a Reply

Your email address will not be published. Required fields are marked *

Most Popular

To Top