News

ਪਾਕਿਸਤਾਨ ਦੇ ਫ਼ੈਸਲੇ ਦਾ ਭਾਰਤੀ ਸਿੱਖਾਂ ਨੇ ਕੀਤਾ ਵਿਰੋਧ, ਅਕਾਲੀ ਦਲ ਨੇ ਮੰਗਿਆ ਮੋਦੀ ਦਾ ਦਖਲ

ਕਰਤਾਰਪੁਰ ਗੁਰਦੁਆਰੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੇ ਨਵਾਂ ਫ਼ੈਸਲਾ ਲਿਆ ਹੈ। ਕਰਤਾਰਪੁਰ ਗੁਰਦੁਆਰੇ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਪਾਕਿਸਤਾਨ ਸਰਕਾਰ ਦੀ ਤਰਫੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਈ ਗਈ ਹੈ।

ਪਾਕਿਸਤਾਨ ਦੇ ਇਸ ਨਵੇਂ ਕਦਮ ਦਾ ਅੰਦਾਜਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਨਵੀਂ ਸੰਸਥਾ ਵਿਚ ਕੋਈ ਵੀ ਸਿੱਖ ​​ਮੈਂਬਰ ਮੌਜੂਦ ਨਹੀਂ ਹੈ ਜਿਸ ਨੂੰ ਗੁਰਦੁਆਰੇ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਖਬਰ ਹੈ ਕਿ ਸੰਸਥਾ ਦੇ ਸਾਰੇ 9 ਮੈਂਬਰ ਜਿਨ੍ਹਾਂ ਨੂੰ ਗੁਰਦੁਆਰੇ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਇਵੈਕਯੂਈ ਟਰੱਸਟ ਪ੍ਰਾਪਰਟੀ ਬੋਰਡ ਨਾਲ ਜੁੜੇ ਹੋਏ ਹਨ।

ਦੱਸ ਦੇਈਏ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਈਟੀਪੀਬੀ ਨੂੰ ਕੰਟਰੋਲ ਕਰਦੀ ਹੈ। ਇਸ ਸੰਸਥਾ ਦਾ ਸੀਈਓ ਮੁਹੰਮਦ ਤਾਰਿਕ ਖਾਨ ਬਣਾਇਆ ਗਿਆ ਹੈ। ਪਾਕਿਸਤਾਨ ਸਰਕਾਰ ਆਉਣ ਵਾਲੇ ਸਮੇਂ ਵਿਚ ਗੁਰਦੁਆਰੇ ਰਾਹੀਂ ਕਾਰੋਬਾਰ ਕਰਨ ਦੀ ਯੋਜਨਾ ਤਿਆਰ ਕਰ ਰਹੀ ਹੈ।

ਇਮਰਾਨ ਸਰਕਾਰ ਵੱਲੋਂ ਇਸ ਸਬੰਧ ਵਿਚ ਇਕ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਾਰੋਬਾਰ ਨਾਲ ਸਬੰਧਤ ਪੂਰੀ ਯੋਜਨਾ ਦਾ ਜ਼ਿਕਰ ਕੀਤਾ ਗਿਆ ਹੈ। ਇਮਰਾਨ ਖਾਨ ਦੀ ਸਰਕਾਰ ਗੁਰੂਦਵਾਰਾ ਰਾਹੀਂ ਪੈਸਾ ਕਮਾਉਣ ਵਿਚ ਲੱਗੀ ਹੋਈ ਹੈ।

Click to comment

Leave a Reply

Your email address will not be published. Required fields are marked *

Most Popular

To Top