ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨੂੰ ਬੀਐਸਐਫ ਨੇ ਕੀਤਾ ਅਸਫ਼ਲ, ਸਰਹੱਦ ਪਾਰ ਤੋਂ ਭਜਾਇਆ ਡਰੋਨ

 ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨੂੰ ਬੀਐਸਐਫ ਨੇ ਕੀਤਾ ਅਸਫ਼ਲ, ਸਰਹੱਦ ਪਾਰ ਤੋਂ ਭਜਾਇਆ ਡਰੋਨ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਵਿੱਚ ਬਿਲਕੁੱਲ ਵੀ ਸੁਧਾਰ ਨਹੀਂ ਕਰ ਰਿਹਾ। ਜਿਲ੍ਹਾ ਤਰਨਤਾਰਨ ਦੇ ਦਰਮਿਆਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਅਮਰਕੋਟ ਸੈਕਟਰ ਦੀ ਬੀ.ਓ.ਪੀ.ਕਾਲਿਆ ਵੱਲੋਂ ਐਤਵਾਰ ਸਵੇਰੇ ਲਗਭਗ 3.30 ਵਜੇ ਪਾਕਿਸਤਾਨੀ ਡਰੋਨ ਨੇ ਭਾਰਤੀ ਸਰਹੱਦ ‘ਤੇ ਦਸਤਕ ਦਿੱਤੀ, ਪਰ ਬੀ.ਐੱਸ.ਐੱਫ ਨੇ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਦੀ ਕੋਸ਼ਿਸ਼ ਨੂੰ ਅਸਫਲ ਸਾਬਤ ਕਰ ਦਿੱਤਾ ਹੈ।

ਸਰਹੱਦ ‘ਤੇ ਤੈਨਾਤ ਬੀ.ਐੱਸ.ਐੱਫ.ਦੀ 103 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਨੂੰ ਬਾਹਰ ਕੱਢਣ ਲਈ ਫਾਇਰਿੰਗ ਕੀਤੀ ਅਤੇ ਡਰੋਨ ‘ਤੇ 4 ਇਲੂ ਬੰਬ ਵੀ ਚਲਾਏ। ਇਸ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਚਲਾ ਗਿਆ।

ਬੀ.ਐੱਸ.ਐੱਫ.ਦੇ ਜਵਾਨਾਂ ਨੇ ਥਾਣਾ ਵਲਟੋਹਾਂ ਦੇ ਮੁਖੀ ਜਗਦੀਪ ਸਿੰਘ ਦੇ ਨਾਲ ਮਿਲ ਕੇ ਪੂਰੇ ਇਲਾਕੇ ‘ਚ ਸਰਚ ਆਪਰੇਸ਼ਨ ਚਲਾਇਆ,ਪਰ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਦੱਸ ਦਈਏ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਦਰਿਆਈ ਖੇਤਰ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਨੂੰ ਲੈ ਕੇ ਬੀ.ਐੱਸ.ਐੱਫ ਵੱਲੋਂ ਪਾਕਿਸਤਾਨੀ ਰੇਂਜਰਾਂ ਦੇ ਨਾਲ ਵੱਡੇ ਪੱਧਰ ‘ਤੇ ਮੀਟਿੰਗ ਹੋ ਸਕਦੀ ਹੈ।

Leave a Reply

Your email address will not be published.