ਪਹਿਲੀ ਵਾਰ ਸੁਤੰਤਰ ਭਾਰਤ ਵਿਚ ਕਿਸੇ ਔਰਤ ਨੂੰ ਫਾਂਸੀ ਦੇਣ ਦੀ ਤਿਆਰੀ
By
Posted on

ਅਮਰੋਹਾ: ਪਹਿਲੀ ਵਾਰ ਸੁਤੰਤਰ ਭਾਰਤ ਵਿਚ ਕਿਸੇ ਔਰਤ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਔਰਤ ਦਾ ਨਾਮ ਸ਼ਬਨਮ ਅਲੀ ਹੈ। ਸ਼ਬਨਮ ਨੂੰ ਫਾਂਸੀ ਪਵਨ ਜੱਲਾਦ ਵੱਲੋਂ ਮਥੁਰਾ ਜੇਲ੍ਹ ਵਿੱਚ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਜ਼ਿਲ੍ਹਾ ਜੇਲ੍ਹ ਮਥੁਰਾ ਦੇਸ਼ ਦੀ ਇਕੋ ਇੱਕ ਜੇਲ੍ਹ ਹੈ ਜਿਥੇ ਔਰਤਾਂ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ।

ਸ਼ਬਨਮ ਅਲੀ ਨੂੰ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸ਼ਬਨਮ ਆਪਣੇ ਪ੍ਰੇਮੀ ਸਲੀਮ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸਦੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ। ਸ਼ਬਨਮ ਅਤੇ ਉਸਦੇ ਪ੍ਰੇਮੀ ਸਲੀਮ ਨੂੰ ਯੂਪੀ ਦੇ ਅਮਰੋਹਾ ਵਿੱਚ ਸਾਲ 2010 ਵਿੱਚ ਸੈਸ਼ਨ ਕੋਰਟ ਨੇ ਸਜਾ-ਏ-ਮੌਤ ਸੁਣਾਈ ਸੀ। ਇਸ ਮਗਰੋਂ ਸ਼ਬਨਮ ਇਲਾਹਾਬਾਦ ਹਾਈ ਕੋਰਟ, ਸੁਪਰੀਮ ਕੋਰਟ, ਰਾਸ਼ਟਰਪਤੀ ਅਤੇ ਫਿਰ ਦੁਬਾਰਾ ਸੁਪਰੀਮ ਕੋਰਟ ਵਿੱਚ ਗਈ ਪਰ ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਸਜ਼ਾ ਨੂੰ ਬਰਕਰਾਰ ਰੱਖਿਆ। ਪਰ ਅਜੇ ਤੱਕ ਫਾਂਸੀ ਦੀ ਤਰੀਕ ਤੈਅ ਨਹੀਂ ਹੋਈ।
