ਪਲਾਸਟਿਕ ਸਟਰਾਅ ਨਾਲ ਸਿਹਤ ਨੂੰ ਲੱਗ ਸਕਦੀਆਂ ਨੇ ਇਹ ਬਿਮਾਰੀਆਂ!

ਪਲਾਸਟਿਕ ਸਟਰਾਅ ਤੋਂ ਜੂਸ ਜਾਂ ਕੋਲਡ ਡਰਿੰਕ ਪੀਣਾ ਠੰਡਾ ਅਤੇ ਫੈਸ਼ਨੇਬਲ ਲੱਗਦਾ ਹੈ। ਆਮ ਤੌਰ ਤੇ ਅਸੀਂ ਸਾਰੇ ਪਲਾਸਟਿਕ ਸਟਰਾਅ ਦੀ ਵਰਤੋਂ ਕਰਦੇ ਹੋ ਤਾਂ ਇਹ ਸਿਹਤ ਲਈ ਸਮੱਸਿਆ ਪੈਦਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ। ਆਓ ਜਾਣਦੇ ਹਾਂ ਕਿ ਇਹ ਸਿਹਤ ਨੂੰ ਕਿਸ ਹੱਦ ਤੱਕ ਨੁਕਸਾਨ ਪਹੁੰਚਾ ਸਕਦਾ ਹੈ।
ਵਜ਼ਨ ਵਧਣਾ
ਜੇ ਤੁਸੀਂ ਜੂਸ ਜਾਂ ਕੋਲਡ ਡਰਿੰਕ ਪਲਾਸਟਿਕ ਸਟਰਾਅ ਨਾਲ ਪੀਂਦੇ ਹੋ, ਤਾਂ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਪੀਂਦੇ ਹੋ। ਅਜਿਹੇ ਵਿੱਚ ਇਹਨਾਂ ਹਾਈ ਕੈਲੋਰੀ ਵਾਲੇ ਸਾਫਟ ਡ੍ਰਿੰਕਸ ਦੇ ਨਿੱਕੇ-ਨਿੱਕੇ ਘੁੱਟਾਂ ਨਾਲ ਤੁਹਾਡਾ ਭਾਰ ਵਧ ਸਕਦਾ ਹੈ।
ਦੰਦਾਂ ਦਾ ਸੜਨਾ
ਜੇ ਤੁਸੀਂ ਪਲਾਸਟਿਕ ਸਟਰਾਅ ਦੀ ਮਦਦ ਨਾਲ ਡ੍ਰਿੰਕ ਪੀਂਦੇ ਹੋ, ਤਾਂ ਇਹ ਤੁਹਾਡੇ ਦੰਦਾਂ ਅਤੇ ਇਨੇਮਲ ਨੂੰ ਛੂਹ ਕੇ ਤੁਹਾਡੇ ਮੋਲਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਚਮੜੀ ਦੀ ਸਮੱਸਿਆ
ਜਦੋਂ ਪਲਾਸਟਿਕ ਸਟਰਾਅ ਤੋਂ ਕੁਝ ਵੀ ਪੀਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਡੇ ਬੁੱਲ੍ਹਾਂ ਤੇ ਇੱਕ ਪਾਊਟ ਬਣ ਸਕਦਾ ਹੈ। ਇਸ ਗਤੀਵਿਧੀ ਨੂੰ ਇੱਕ ਤੋਂ ਵੱਧ ਵਾਰ ਦੁਰਹਾਉਣ ਨਾਲ ਤੁਹਾਡੇ ਬੁੱਲ੍ਹਾਂ ਦੇ ਆਲੇ ਦੁਆਲੇ ਬਰੀਕ ਲਾਈਨਾਂ ਅਤੇ ਝੁਰੜੀਆਂ ਪੈ ਸਕਦੀਆਂ ਹਨ ਅਤੇ ਨਾਲ ਹੀ ਅੱਖਾਂ ਦੇ ਹੇਠਾਂ ਝੁਰੜੀਆਂ ਵੀ ਲੱਗ ਸਕਦੀਆਂ ਹਨ।
ਸਰੀਰ ਵਿੱਚ ਰਸਾਇਣਾਂ ਵਿੱਚ ਵਾਧਾ
ਪਲਾਸਟਿਕ ਸਟਰਾਅ ਪੌਲੀਪ੍ਰੋਪਾਈਲੀਨ ਤੋਂ ਬਣੀ ਹੁੰਦੀ ਹੈ, ਜਦੋਂ ਤੁਸੀਂ ਪਲਾਸਟਿਕ ਸਟਰਾਅ ਰਾਹੀਂ ਕੁਝ ਵੀ ਪੀਂਦੇ ਹੋ, ਤਾਂ ਇਹ ਰਸਾਇਣ ਤੁਹਾਡੇ ਪੀਣ ਨਾਲ ਸਿੱਧੇ ਸਰੀਰ ਵਿੱਚ ਚਲੇ ਜਾਂਦੇ ਹਨ, ਜਿਸ ਨਾਲ ਹਾਰਮੋਨ ਪੱਧਰ ਪ੍ਰਭਾਵਿਤ ਹੁੰਦੇ ਹਨ।