ਪਲਾਸਟਿਕ ’ਤੇ ਰੋਕ ਲਗਣ ਤੋਂ ਬਾਅਦ ਵੀ ਪਲਾਸਟਿਕ ਲਿਫ਼ਾਫ਼ਿਆਂ ਦੀ ਹੋ ਰਹੀ ਹੈ ਵਿਕਰੀ!

 ਪਲਾਸਟਿਕ ’ਤੇ ਰੋਕ ਲਗਣ ਤੋਂ ਬਾਅਦ ਵੀ ਪਲਾਸਟਿਕ ਲਿਫ਼ਾਫ਼ਿਆਂ ਦੀ ਹੋ ਰਹੀ ਹੈ ਵਿਕਰੀ!

ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ‘ਸਿੰਗਲ ਯੂਜ਼ ਪਲਾਸਟਿਕ’ ’ਤੇ ਰੋਕ ਲਗਾਈ ਗਈ ਸੀ ਪਰ ਇਸ ’ਤੇ ਅਮਲ ਸਿਰਫ ਕਾਗਜ਼ੀ ਕਾਰਵਾਈ ਤੱਕ ਹੀ ਸੀਮਿਤ ਹੈ। ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਮਿਲ ਕੇ ਕਾਰਵਾਈ ਕਰਨ ਦੀ ਗੱਲ ਕਹੀ ਗਈ ਸੀ ਪਰ ਜ਼ਮੀਨੀ ਪੱਧਰ ’ਤੇ ਇਸ ਦਾ ਕੋਈ ਵੀ ਅਸਰ ਨਜ਼ਰ ਨਹੀਂ ਆ ਰਿਹਾ। ਇਸ ਦਾ ਸਬੂਤ ‘ਸਿੰਗਲ ਯੂਜ਼ ਪਲਾਸਟਿਕ’ ਦੀ ਸ਼ਰੇਆਮ ਵਿਕਰੀ ਅਤੇ ਵਰਤੋਂ ਦੌਰਾਨ ਦੇਖਿਆ ਜਾ ਸਕਦਾ ਹੈ।

ਇਸ ਸੰਬੰਧੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ, “ਜਦੋਂ ਤੱਕ ਮਟੀਰੀਅਲ ਦੀ ਸਪਲਾਈ ਮਿਲ ਰਹੀ ਹੈ, ਉਦੋਂ ਤੱਕ ‘ਸਿੰਗਲ ਯੂਜ਼ ਪਲਾਸਟਿਕ’ ਦਾ ਫੈਸਲਾ ਪੂਰੀ ਤਰ੍ਹਾਂ ਕਿਵੇਂ ਲਾਗੂ ਹੋ ਸਕਦਾ ਹੈ। ਹਾਲਾਂਕਿ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਨ ਵਾਲੇ ਲੋਕਾਂ ਦਾ ਚਲਾਨ ਕੱਟਣ ਦੀ ਜ਼ਿੰਮੇਵਾਰੀ ਨਗਰ  ਨਿਗਮ ਦੀ ਹੈ ਅਤੇ ਇਸ ਲਈ ਬਕਾਇਦਾ ਸੈਨੇਟਰੀ ਨੂੰ ਰੋਜ਼ਾਨਾ ਦੇ ਹਿਸਾਬ ਨਾਲ ਟਾਰਗੇਟ ਦਿੱਤੇ ਗਏ ਹਨ। ਪਰ ਕਮਿਸ਼ਨਰ ਦੁਆਰਾ ਬੁਲਾਈ ਗਈ ਮੀਟਿੰਗ ਦੌਰਾਨ ਸਿਹਤ ਸ਼ਾਖਾ ਦੁਆਰਾ ਹੁਣ ਤੱਕ ਸਿਰਫ਼ 100 ਚਲਾਨ ਕੱਟਣ ਦਾ ਹੀ ਖੁਲਾਸਾ ਹੋਇਆ ਹੈ।

ਇਹ ਹਾਲਾਤ ਉਸ ਸਮੇਂ ਦੇ ਨੇ, ਜਦੋਂ ਨੈਸ਼ਨਲ ਗ੍ਰੀਨ ਟ੍ਰਿਬਊਨਲ ਦੀ ਨਿਗਰਾਨੀ ਕਮੇਟੀ ਦੁਆਰਾ ਰੋਕ ਲਗਾਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਸਾੱਲਿਡ ਵੇਸਟ ਮੈਨੇਜਮੈਂਟ ਨਿਯਮਾਂ ਦਾ ਪਾਲਣ ਨਾ ਕਰਨ ਦੇ ਲਈ ਨਗਰ ਨਿਗਮ ਨੂੰ ਕਰੋੜਾਂ ਦਾ ਜ਼ੁਰਮਾਨਾ ਲਗਾਉਣ ਦੀ ਕਾਰਵਾਈ ਕੀਤੀ ਗਈ ਸੀ। ਸਿਹਤ ਵਿਭਾਗ ਵੱਡੇ ਮਗਰਮੱਛਾਂ ਨੂੰ ਫੜਨ ਦੇ ਲਈ ਅਸਫ਼ਲ ਹੋ ਗਿਆ ਹੈ।

ਪਲਾਸਟਿਕ ਦੀ ਵਿਕਰੀ ਨਾਲ ਨਾਲ ਸਿਹਤ ਵਿਭਾਗ ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਇਹ ਗੱਲ ਤਾਂ ਸੱਚ ਹੈ ਕਿ ਜਦੋਂ ਤੱਕ ਪ੍ਰਸ਼ਾਸ਼ਨ ਸਪਲਾਈ ਕਰਨ ਵਾਲਿਆਂ ’ਤੇ ਨਕੇਲ ਨਹੀਂ ਕੱਸੇਗਾ, ਉਦੋਂ ਤੱਕ ‘ਸਿੰਗਲ ਯੂਜ਼ ਪਲਾਸਟਿਕ’ ’ਤੇ ਰੋਕ ਲਗਾਉਣਾ ਅਸੰਭਵ ਹੋਵੇਗਾ।

Leave a Reply

Your email address will not be published.