ਪਲਾਂ ’ਚ ਟੁੱਟਿਆ ਹਿਮਾਚਲ ਨੂੰ ਦੇਸ਼ ਨਾਲ ਜੋੜਨ ਵਾਲਾ ਇਕਲੌਤਾ ਰੇਲ ਮਾਰਗ, ਆਵਾਜਾਈ ਹੋਈ ਠੱਪ

 ਪਲਾਂ ’ਚ ਟੁੱਟਿਆ ਹਿਮਾਚਲ ਨੂੰ ਦੇਸ਼ ਨਾਲ ਜੋੜਨ ਵਾਲਾ ਇਕਲੌਤਾ ਰੇਲ ਮਾਰਗ, ਆਵਾਜਾਈ ਹੋਈ ਠੱਪ

ਹਿਮਾਚਲ ਵਿੱਚ ਹੋ ਰਹੀ ਭਾਰੀ ਵਰਖਾ ਕਾਰਨ ਤਬਾਹੀ ਦਾ ਮੰਜਰ ਬਣਿਆ ਹੋਇਆ ਹੈ। ਉੱਥੇ ਹੀ ਅੱਜ ਸ਼ਨੀਵਾਰ ਸਵੇਰੇ ਪਠਾਨਕੋਟ-ਜੋਗਿੰਦਰਨਗਰ ਨੈਰੋਗੇਜ ਰੇਲਵੇ ਸੈਕਸ਼ਨ ਤੇ ਪੈਂਦੇ ਚੱਕੀ ਪੜਾਵ ਰੇਲਵੇ ਪੁਲ ਦਾ ਵੱਡਾ ਹਿੱਸਾ ਚੱਕੀ ਦਰਿਆ ਵਿੱਚ ਸਮਾ ਗਿਆ। ਇਸ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਹਿਮਾਚਲ ਨਾਲ ਜੋੜਨ ਵਾਲਾ ਇੱਕੋ-ਇੱਕ ਰੇਲ ਮਾਰਗ ਠੱਪ ਹੋ ਚੁੱਕਾ ਹੈ।

ਇਸ ਰੇਲ ਮਾਰਗ ਤੇ ਫਿਰੋਜ਼ਪੁਰ ਰੇਲ ਡਵੀਜ਼ਨ ਵੱਲੋਂ 1 ਅਗਸਤ ਤੋਂ ਰੇਲ ਗੱਡੀਆਂ ਦਾ ਸੰਚਾਲਨ ਬੰਦ ਕੀਤਾ ਜਾ ਚੁੱਕਾ ਹੈ। ਇਸ ਦਾ ਕਾਰਨ ਰੇਲਵੇ ਦੁਆਰਾ ਇਸ ਸੈਕਸ਼ਨ ਤੇ ਕਈ ਥਾਵਾਂ ਤੇ ਜ਼ਮੀਨ ਖਿਸਕਣ ਨੂੰ ਦੱਸਿਆ ਗਿਆ ਹੈ ਪਰ ਉਸ ਤੋਂ ਬਾਅਦ ਹਿਮਾਚਲ ਵਿੱਚ ਭਾਰੀ ਮੀਂਹ ਪੈਣ ਮਗਰੋਂ ਚੱਕੀ ਦਰਿਆ ਦੇ ਪਾਣੀ ਨੇ ਇਸ ਰੇਲਵੇ ਪੁਲ ਨੂੰ ਨੁਕਸਾਨ ਪਹੁੰਚਾਇ ਸੀ।

ਇਸ ਤੋਂ ਬਾਅਦ ਫਿਰੋਜ਼ਪੁਰ, ਜੰਮੂ ਅਤੇ ਪਠਾਨਕੋਟ ਦੇ ਅਧਿਕਾਰੀਆਂ ਨੇ ਇਸ ਰੇਲਵੇ ਪੁਲ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਰੇਲਵੇ ਪੁਲ ਦੇ ਪਿੱਲਰ ਨੰਬਰ 3,4 ਅਤੇ 5 ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਜਿਸ ਤੋਂ ਬਾਅਦ ਰੇਲਵੇ ਨੇ ਅਗਲੇ ਹੁਕਮਾਂ ਤੱਕ ਟਰੇਨਾਂ ਦਾ ਸੰਚਾਲਨ ਰੋਕ ਦਿੱਤਾ ਸੀ। ਹੁਣ ਇਹ ਪੁੱਲ ਡਿੱਗਣ ਕਾਰਨ ਆਵਾਜਾਈ ਬਿਲਕੁੱਲ ਹੀ ਠੱਪ ਹੋ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 2011 ਵਿੱਚ ਵੀ ਇੱਕ ਖੰਭਾ ਟੁੱਟ ਗਿਆ ਸੀ। ਜਿਸ ਤੋਂ ਬਾਅਦ ਅੱਠ ਮਹੀਨੇ ਰੇਲਾਂ ਦਾ ਸੰਚਾਲਨ ਠੱਪ ਰਿਹਾ ਸੀ। ਉਦੋਂ ਰੇਲਵੇ ਅਧਿਕਾਰੀਆਂ ਨੇ ਇਸ ਪੁਲ ਦੇ ਨਵੇਂ ਨਿਰਮਾਣ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਬਾਅਦ ਵਿੱਚ ਇਸ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਚਿੱਲਰ ਦੀ ਮੁਰੰਮਤ ਤੋਂ ਬਾਅਦ ਰੇਲਗੱਡੀ ਦਾ ਸੰਚਾਲਨ ਬਹਾਲ ਕਰ ਦਿੱਤਾ ਗਿਆ ਸੀ।

Leave a Reply

Your email address will not be published.